Home / Punjabi News / ਕਿਸਾਨ ਦੀ ਪੋਸਟਮਾਰਟਮ ਰਿਪੋਰਟ ’ਤੇ ਮਾਹਰਾਂ ਦੀ ਸਲਾਹ ਲੈਣ ਲਈ ਪਰਿਵਾਰ ਨੂੰ ਸਮਾਂ ਦਿੱਤਾ

ਕਿਸਾਨ ਦੀ ਪੋਸਟਮਾਰਟਮ ਰਿਪੋਰਟ ’ਤੇ ਮਾਹਰਾਂ ਦੀ ਸਲਾਹ ਲੈਣ ਲਈ ਪਰਿਵਾਰ ਨੂੰ ਸਮਾਂ ਦਿੱਤਾ

ਕਿਸਾਨ ਦੀ ਪੋਸਟਮਾਰਟਮ ਰਿਪੋਰਟ ’ਤੇ ਮਾਹਰਾਂ ਦੀ ਸਲਾਹ ਲੈਣ ਲਈ ਪਰਿਵਾਰ ਨੂੰ ਸਮਾਂ ਦਿੱਤਾ

ਨਵੀਂ ਦਿੱਲੀ, 15 ਅਪਰੈਲ

ਦਿੱਲੀ ਹਾਈ ਕੋਰਟ ਨੇ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਮਾਰੇ ਗਏ 25 ਸਾਲਾ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਪਰਿਵਾਰ ਨੂੰ ਪੋਸਟਮਾਰਟਮ ਤੇ ਐਕਸਰੇਅ ਰਿਪੋਰਟਾਂ ਦੇ ਸਬੰਧ ਵਿਚ ਮਾਹਰਾਂ ਦੀ ਸਲਾਹ ਲੈਣ ਲਈ ਸਮਾਂ ਦੇ ਦਿੱਤਾ ਹੈ। ਜਸਟਿਸ ਯੋਗੇਸ਼ ਖੰਨਾ ਨੇ ਦਿੱਲੀ ਪੁਲੀਸ ਨੂੰ ਕਿਹਾ ਕਿ ਉਹ ਪਰਿਵਾਰ ਨੂੰ ਉਸ ਥਾਂ ਦੇ ਸੀਸੀਟੀਵੀ ਫੁਟੇਜ ਦੇਖਣ ਦੀ ਇਜਾਜ਼ਤ ਦੇਵੇ ਜਿੱਥੇ ਇਹ ਘਟਨਾ ਵਾਪਰੀ ਸੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨਿਰਧਾਰਿਤ ਕਰ ਦਿੱਤੀ ਹੈ। ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸਿਹਤ ਸਕੱਤਰ ਨੂੰ ਨਵਰੀਤ ਦੀ ਐਕਸਰੇਅ ਦੀ ਜਾਂਚ ਲਈ ਚਿਕਿਤਸਾ ਤੇ ਫੋਰੈਂਸਿਕ ਮਾਹਰਾਂ ਦੇ ਬੋਰਡ ਦਾ ਗਠਨ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਨਵਰੀਤ ਦੇ ਪਰਿਵਾਰ ਵਲੋਂ ਪੇਸ਼ ਵਕੀਲ ਨੇ ਪੁਲੀਸ ਕਾਰਵਾਈ ਸਬੰਧੀ ਸਮਾਂ ਮੰਗਿਆ ਸੀ।-ਪੀਟੀਆਈ


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …