Home / Punjabi News / ਕਾਲਕਾ-ਸ਼ਿਮਲਾ NH ‘ਤੇ ਪਹਾੜੀ ਧੱਸੀ, ਵਾਹਨਾਂ ਦੀ ਆਵਾਜਾਈ ਹੋਈ ਪ੍ਰਭਾਵਿਤ

ਕਾਲਕਾ-ਸ਼ਿਮਲਾ NH ‘ਤੇ ਪਹਾੜੀ ਧੱਸੀ, ਵਾਹਨਾਂ ਦੀ ਆਵਾਜਾਈ ਹੋਈ ਪ੍ਰਭਾਵਿਤ

ਕਾਲਕਾ-ਸ਼ਿਮਲਾ NH ‘ਤੇ ਪਹਾੜੀ ਧੱਸੀ, ਵਾਹਨਾਂ ਦੀ ਆਵਾਜਾਈ ਹੋਈ ਪ੍ਰਭਾਵਿਤ

ਸ਼ਿਮਲਾ— ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ‘ਤੇ ਤੰਬੂ ਮੋੜ ‘ਚ ਕ੍ਰਸ਼ਰ ਦੇ ਨੇੜੇ ਅਚਾਨਕ ਪਹਾੜੀ ਧੱਸ ਗਈ। ਮਾਮਲਾ ਮੰਗਲਵਾਰ ਦੇਰ ਰਾਤ ਕਰੀਬ 11 ਵਜੇ ਦਾ ਹੈ। ਜਿਸ ਦਾ ਨਿਰਮਾਣ ਕਾਰਜ ‘ਚ ਲੱਗੀ ਮਸ਼ੀਨ ਵੀ ਪੂਰੀ ਤਰ੍ਹਾਂ ਨਾਲ ਮਲਬੇ ਦੀ ਚਪੇਟ ‘ਚ ਆ ਗਈ। ਗਨੀਮਤ ਇਹ ਰਹੀ ਕਿ ਮਸ਼ੀਨ ‘ਚ ਸਵਾਰ ਚਾਲਕ ਬਾਲ-ਬਾਲ ਬਚ ਗਿਆ। ਪਹਾੜੀ ਧੱਸਣ ਦੇ ਬਾਅਦ ਹਾਈਵੇਅ 3 ਘੰਟੇ ਤਕ ਪੂਰੀ ਤਰ੍ਹਾਂ ਨਾਲ ਠੱਪ ਰਿਹਾ ਅਤੇ ਹਾਈਵੇਅ ‘ਚ ਦੋਹਾਂ ਪਾਸਿਆਂ ਤੋਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਇਸ ਤੋਂ ਬਾਅਦ ਲੋਕਾਂ ਨੇ ਇਸ ਬਾਰੇ ‘ਚ ਪੁਲਸ ਥਾਣਾ ਪਰਵਾਣੇ ‘ਚ ਸੂਚਨਾ ਦਿੱਤੀ ਅਤੇ ਪੁਲਸ ਨੇ ਐੱਨ.ਐੱਚ.ਏ. ਆਈ. ਦੇ ਅਧਿਕਾਰੀਆਂ ਨਾਲ ਗੱਲ ਕਰ ਹਾਈਵੇਅ ਖੋਲ੍ਹਣ ਦਾ ਕੰਮ ਸ਼ੁਰੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ ਨੂੰ ਰਾਤ ਕਰੀਬ 2 ਵਜੇ ਵਨ-ਵੇ ‘ਚ ਖੋਲ੍ਹਿਆ ਗਿਆ।
ਮੌਜੂਦਾ ਸਮੇਂ ‘ਚ ਹਾਈਵੇਅ ‘ਚ ਕੁਝ ਹੀ ਥਾਂਵਾ ‘ਤੇ ਕਟਿੰਗ ਦਾ ਕੰਮ ਚਲਿਆ ਹੋਇਆ ਹੈ ਅਤੇ ਜਿੱਥੇ ਵੀ ਅਜੇ ਪਹਾੜੀ ਧੱਸੀ ਹੈ ਉੱਥੇ ਵੀ ਕਟਿੰਗ ਦਾ ਕੰਮ ਚਲਿਆ ਹੋਇਆ ਸੀ। ਐੱਸ.ਐੱਚ.ਓ. ਸ਼ਾਮ ਤੋਮਰ ਨੇ ਕਿਹਾ ਕਿ ਘਟਨਾ ਰਾਤ ਕਰੀਬ 11 ਵਜੇ ਹੋਈ ਹੈ। ਇਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੈ ਅਤੇ ਰਾਤ ਨੂੰ ਕਰੀਬ 3 ਘੰਟਿਆਂ ਬਾਅਦ ਹਾਈਵੇਅ ਨੂੰ ਵਨ-ਵੇ ‘ਚ ਖੋਲ੍ਹਿਆ ਗਿਆ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …