Home / Punjabi News / ਕਾਂਗੋ ‘ਚ ਤਾਇਨਾਤ ਫੌਜ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਗੌਰਵ ਸੋਲੰਕੀ 6 ਦਿਨ ਤੋਂ ਲਾਪਤਾ

ਕਾਂਗੋ ‘ਚ ਤਾਇਨਾਤ ਫੌਜ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਗੌਰਵ ਸੋਲੰਕੀ 6 ਦਿਨ ਤੋਂ ਲਾਪਤਾ

ਕਾਂਗੋ ‘ਚ ਤਾਇਨਾਤ ਫੌਜ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਗੌਰਵ ਸੋਲੰਕੀ 6 ਦਿਨ ਤੋਂ ਲਾਪਤਾ

ਨਵੀਂ ਦਿੱਲੀ— ਭਾਰਤੀ ਫੌਜ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਗੌਰਵ ਸੋਲੰਕੀ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਹਨ। ਲੈਫਟੀਨੈਂਟ ਕਰਨਲ ਸੋਲੰਕੀ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਅਧੀਨ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ‘ਚ ਤਾਇਨਾਤ ਹਨ। ਫੌਜ ਦੇ ਸੂਤਰਾਂ ਅਨੁਸਾਰ ਉਹ ਸ਼ਨੀਵਾਰ ਨੂੰ ਕਯਾਕਿੰਗ ‘ਚ ਸਥਿਤ ਕਿਵੂ ਝੀਲ ਗਏ ਸਨ, ਜਿਸ ਦੇ ਬਾਅਦ ਤੋਂ ਲਾਪਤਾ ਹਨ। ਉਨ੍ਹਾਂ ਨੂੰ ਲੱਭਣ ਲਈ ਸਰਚ ਮੁਹਿੰਮ ਜਾਰੀ ਹੈ। ਅਧਿਕਾਰੀ ਦਾ ਪਤਾ ਲਗਾਉਣ ਲਈ ਸਪੀਡ ਬੋਟ ਅਤੇ ਹੈਲੀਕਾਪਟਰਾਂ ਨੂੰ ਲਗਾਇਆ ਹੈ।
ਫੌਜ ਦੇ ਸੂਤਰਾਂ ਅਨੁਸਾਰ, ਕਯਾਕਿੰਗ ਤੋਂ ਸਾਰੇ ਵਾਪਸ ਆ ਗਏ ਪਰ ਲੈਫਟੀਨੈਂਟ ਕਰਨਲ ਗੌਰਵ ਸੋਲੰਕੀ ਨਹੀਂ ਆਏ। ਅਧਿਕਾਰੀ ਨੂੰ ਲੱਭਣ ਲਈ ਸਪੀਡ ਬੋਟ ਅਤੇ ਹੈਲੀਕਾਪਟਰ ਨੂੰ ਸ਼ਾਮਲ ਕੀਤਾ ਗਿਆ ਹੈ। ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਂਗੋ ‘ਚ ਵਿਦੇਸ਼ੀ ਜ਼ਮੀਨ ‘ਤੇ ਭਾਰਤੀ ਫੌਜ ਦੀ ਸਭ ਤੋਂ ਵੱਡੀ ਤਾਇਨਾਤੀ ਹੈ। ਉੱਤਰ ਕਿਵੂ ਸੂਬੇ ਦੀ ਰਾਜਧਾਨੀ ਗੋਮਾ ‘ਚ ਭਾਰਤੀ ਬ੍ਰਿਗੇਡ ਦਾ ਹੈੱਡ ਕੁਆਰਟਰ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …