Home / Punjabi News / ਕਾਂਗਰਸ ਵਰਕਰ ਦੇ ਕਾਤਲਾਂ ਨੂੰ ਜਲਦ ਹੀ ਕਟਹਿਰੇ ‘ਚ ਖੜ੍ਹੇ ਕਰਾਂਗੇ : ਰਾਹੁਲ

ਕਾਂਗਰਸ ਵਰਕਰ ਦੇ ਕਾਤਲਾਂ ਨੂੰ ਜਲਦ ਹੀ ਕਟਹਿਰੇ ‘ਚ ਖੜ੍ਹੇ ਕਰਾਂਗੇ : ਰਾਹੁਲ

ਕਾਂਗਰਸ ਵਰਕਰ ਦੇ ਕਾਤਲਾਂ ਨੂੰ ਜਲਦ ਹੀ ਕਟਹਿਰੇ ‘ਚ ਖੜ੍ਹੇ ਕਰਾਂਗੇ : ਰਾਹੁਲ

ਨਵੀਂ ਦਿੱਲੀ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਪਾਰਟੀ ਦੀ ਯੁਵਾ ਇਕਾਈ ਦੇ ਦੋ ਵਰਕਰਾਂ ਦੇ ਕਤਲ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਰਲ ਦੇ ਕਾਸਰਗੌਡ ਵਿਚ ਸਾਡੇ ਕਾਂਗਰਸ ਦੇ ਪਰਿਵਾਰ ਦੇ ਦੋ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜੋ ਕਿ ਬਹੁਤ ਹੈਰਾਨੀਜਨਕ ਹੈ। ਰਾਹੁਲ ਨੇ ਕਿਹਾ ਕਿ ਕਾਤਲਾਂ ਨੂੰ ਨਿਆਂ ਦਾ ਕਟਹਿਰੇ ਵਿਚ ਲਿਆਉਣ ਤਕ ਪਾਰਟੀ ਚੈਨ ਨਾਲ ਨਹੀਂ ਬੈਠੇਗੀ।
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ”ਕੇਰਲ ਦੇ ਕਾਸਰਗੌਡ ਵਿਚ ਯੁਵਾ ਕਾਂਗਰਸ ਦੇ ਦੋ ਵਰਕਰਾਂ ਦੀ ਬੇਰਹਿਮੀ ਨਾਲ ਕੀਤਾ ਗਿਆ ਕਤਲ ਹੱਤਿਆ ਹੈਰਾਨ ਕਰਨ ਵਾਲਾ ਹੈ। ਕਾਂਗਰਸ ਪਾਰਟੀ ਇਨ੍ਹਾਂ ਦੋਹਾਂ ਨੌਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਮੈਂ ਡੂੰਘੀ ਹਮਦਰਦੀ ਜ਼ਾਹਰ ਕਰਦਾਂ ਹਾਂ।” ਓਧਰ ਪਾਰਟੀ ਦੇ ਰਣਦੀਪ ਸੁਰਜੇਵਾਲਾ ਨੇ ਇਸ ਘਟਨਾ ਨੂੰ ‘ਸਿਆਸੀ ਹੱਤਿਆ’ ਕਰਾਰ ਦਿੱਤਾ। ਕਾਂਗਰਸ ਕੇਲ ਦੀ ਮਾਕਪਾ ਸਰਕਾਰ ‘ਤੇ ਦਬਾਅ ਬਣਾਉਣਾ ਜਾਰੀ ਰੱਖੇਗੀ ਤਾਂ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾ ਸਕੇ। ਯੁਵਾ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਵੀ ਆਪਣੇ ਵਰਕਰਾਂ ਦੇ ਕਤਲ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕੇਰਲ ਦੇ ਕਾਸਰਗੌਡ ਵਿਚ ਐਤਵਾਰ ਦੀ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਯੁਵਾ ਕਾਂਗਰਸ ਦੇ ਦੋ ਵਰਕਰਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਕ੍ਰਿਪੇਸ਼ ਅਤੇ ਸਾਰਤ ਲਾਲ ਦੇ ਰੂਪ ਵਿਚ ਹੋਈ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …