Home / Punjabi News / ਕਰਨਾਟਕ: ਮੰਦਰ ਦੇ ਚੜਾਵੇ ‘ਤੇ ਕਬਜ਼ੇ ਲਈ ਰਚੀ ਸੀ ਸਾਜਿਸ਼, ਮਹੰਤ ਗ੍ਰਿਫਤਾਰ

ਕਰਨਾਟਕ: ਮੰਦਰ ਦੇ ਚੜਾਵੇ ‘ਤੇ ਕਬਜ਼ੇ ਲਈ ਰਚੀ ਸੀ ਸਾਜਿਸ਼, ਮਹੰਤ ਗ੍ਰਿਫਤਾਰ

ਕਰਨਾਟਕ: ਮੰਦਰ ਦੇ ਚੜਾਵੇ ‘ਤੇ ਕਬਜ਼ੇ ਲਈ ਰਚੀ ਸੀ ਸਾਜਿਸ਼, ਮਹੰਤ ਗ੍ਰਿਫਤਾਰ

ਚਾਮਰਾਜਨਗਰ— ਕਰਨਾਟਕ ਪੁਲਸ ਨੇ ਚਾਮਰਾਜਨਗਰ ਜ਼ਿਲੇ ਦੇ ਇਕ ਮੰਦਰ ‘ਚ ਜ਼ਹਿਰੀਲਾ ਪ੍ਰਸਾਦ ਖਾਣ ਨਾਲ ਹੋਈ 15 ਲੋਕਾਂ ਦੀ ਮੌਤ ਦੇ ਸਿਲਸਿਲੇ ‘ਚ ਮੰਦਰ ਦੇ ਪੁਜਾਰੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਸਾਜਿਸ਼ 2 ਧਿਰਾਂ ਦੇ ਆਪਸੀ ਵਿਵਾਦ ਦਾ ਨਤੀਜਾ ਸੀ, ਜੋ ਮੰਦਰ ‘ਚ ਆਉਣ ਵਾਲੇ ਚੜਾਵੇ ‘ਤੇ ਕਬਜ਼ਾ ਕਰਨ ਲਈ ਰਚੀ ਗਈ ਸੀ। ਸਾਊਥ ਜੋਨ ਦੇ ਪੁਲਸ ਆਈ.ਜੀ. ਸ਼ਰਥ ਚੰਦਰ ਨੇ ਦੱਸਿਆ ਕਿ ਇਸ ਮਾਮਲੇ ‘ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਨ੍ਹਾਂ ‘ਚ ਮੰਦਰ ਦਾ ਇਕ ਮਹੰਤ ਵੀ ਸ਼ਾਮਲ ਹੈ। ਗ੍ਰਿਫਤਾਰ ਮਹੰਤ ਪੀ.ਆਈ. ਮਹਾਦੇਵਸਵਾਮੀ ਹੈ, ਜੋ ਚਾਮਰਾਜਨਗਰ ਦੇ ਮਹਾਦੇਸ਼ਵਰ ਹਿੱਲ ਸਾਲੁਰੂ ਮਠ ਦਾ ਪੁਜਾਰੀ ਹੈ।
ਜ਼ਿਕਰਯੋਗ ਹੈ ਕਿ 15 ਦਸੰਬਰ ਨੂੰ ਮੰਦਰ ਦਾ ਜ਼ਹਿਰੀਲਾ ਪ੍ਰਸਾਦ ਖਾਣ ਨਾਲ 15 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ 27 ਲੋਕਾਂ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ। ਪੁਲਸ ਨੇ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ‘ਚ ਮਹੰਤ ਤੋਂ ਇਲਾਵਾ ਇਕ ਔਰਤ ਵੀ ਹੈ। ਪੁਲਸ ਸੂਤਰਾਂ ਅਨੁਸਾਰ ਪ੍ਰਯੋਗਸ਼ਾਲਾ ‘ਚ ਹੋਈ ਜਾਂਚ ‘ਚ ਪਤਾ ਲੱਗਾ ਕਿ ਪ੍ਰਸਾਦ ‘ਚ ਕੀਟਨਾਸ਼ਕ ਪਦਾਰਥ ਮਿਲਾਏ ਗਏ ਸਨ। ਪੁਲਸ ਨੂੰ ਸ਼ੱਕ ਹੈ ਕਿ ਮੰਦਰ ਤੋਂ ਹੋਣ ਵਾਲੀ ਆਮਦਨੀ ਦੀ ਵੰਡ ਨੂੰ ਲੈ ਕੇ ਮੰਦਰ ਪ੍ਰਬੰਧਨ ਤੋਂ ਨਾਰਾਜ਼ ਇਕ ਧਿਰ ਨੇ ਪ੍ਰਸਾਦ ‘ਚ ਜ਼ਹਿਰ ਮਿਲਾਇਆ ਹੋਵੇਗਾ। ਇਸ ਹਾਦਸੇ ‘ਚ 120 ਤੋਂ ਵਧ ਲੋਕ ਬੀਮਾਰ ਹੋਏ ਸਨ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …