Home / Punjabi News / ਇਮਰਾਨ ਨੇ ਪੀ. ਐੱਮ. ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਛੋਟੇ ਲੋਕਾਂ ਕੋਲ ਨਹੀਂ ਹੈ ਦੂਰਦਰਸ਼ੀ ਸੋਚ

ਇਮਰਾਨ ਨੇ ਪੀ. ਐੱਮ. ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਛੋਟੇ ਲੋਕਾਂ ਕੋਲ ਨਹੀਂ ਹੈ ਦੂਰਦਰਸ਼ੀ ਸੋਚ

ਇਮਰਾਨ ਨੇ ਪੀ. ਐੱਮ. ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਛੋਟੇ ਲੋਕਾਂ ਕੋਲ ਨਹੀਂ ਹੈ ਦੂਰਦਰਸ਼ੀ ਸੋਚ

ਨਵੀਂ ਦਿੱਲੀ—ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਰੱਦ ਹੋਣ ਤੋਂ ਬੌਖਲਾਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਬਾਅਦ ਹੁਣ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੋਹਾਂ ਗੁਆਂਢੀ ਦੇਸ਼ਾਂ ‘ਚ ਸ਼ਾਤੀ ਬਹਾਲੀ ਦੀ ਪਹਿਲ ‘ਤੇ ਭਾਰਤ ਦਾ ਨਾਕਾਰਾਤਮਕ ਰਵੱਈਆ ਨਿਰਾਸ਼ਾਜਨਕ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਵਗੈਰ ਆਪਣੇ ਟਵੀਟ ‘ਚ ਕਿਹਾ ਕਿ ਸ਼ਾਂਤੀ ਬਹਾਲੀ ਲਈ ਗੱਲਬਾਤ ਲਈ ਮੇਰੀ ਪਹਿਲ ‘ਤੇ ਭਾਰਤ ਨੇ ਹੰਕਾਰੀ ਤੇ ਨਾਕਾਰਾਤਮਕ ਪ੍ਰਤੀਕਿਆ ਦਿੱਤੀ ਹੈ, ਜਿਸਤੋਂ ਮੈਂ ਬਹੁਤ ਨਿਰਾਸ਼ ਹਾਂ ਹਾਲਾਂਕਿ ਮੈਂ ਪੂਰੀ ਜ਼ਿੰਦਗੀ ਛੋਟੇ ਲੋਕਾਂ ਨੂੰ ਮਿਲਿਆ ਹਾਂ, ਜੋ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ ਪਰ ਉਨ੍ਹਾਂ ਕੋਲ ਦੂਰਦਰਸ਼ੀ ਸੋਚ ਨਹੀਂ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਜੰਮੂ ਕਸ਼ਮੀਰ ‘ਚ 3 ਪੁਲਸ ਕਰਮਚਾਰੀਆਂ ਤੇ ਬੀ.ਐੱਸ.ਐੱਫ. ਦੇ ਇਕ ਜਵਾਨ ਦੀ ਬੇਰਹਿਮੀ ਨਾਲ ਹੱਤਿਆ ਤੇ ਪਾਕਿਸਤਾਨ ਵਲੋਂ ਅੱਤਵਾਦੀ ਬੁਰਹਾਨ ਵਾਨੀ ਸਹਿਤ 20 ਅੱਤਵਾਦੀਆਂ ਦੀ ਡਾਕ ਟਿਕਟ ਜਾਰੀ ਕੀਤੇ ਜਾਣ ਨੂੰ ਲੈ ਕੇ ਨਾਰਾਜ਼ਗੀ ਜਤਾਉਂਦਿਆਂ ਸੁਸ਼ਮਾ ਤੇ ਕੁਰੈਸ਼ੀ ‘ਚ ਪ੍ਰਸਤਾਵਿਤ ਮੁਲਾਕਾਤ ਰੱਦ ਕਰ ਦਿੱਤੀ ਸੀ।
ਕੁਰੈਸ਼ੀ ਨੇ ਵਿਦੇਸ਼ ਮੰਤਰੀ ਪੱਧਰ ਦੀ ਇਹ ਮੁਲਾਕਾਤ ਰੱਦ ਹੋਣ ਨੂੰ ਦੁੱਖਦਾਈ ਦੱਸਦਿਆਂ ਕਿਹਾ ਕਿ ਭਾਰਤ ਨੇ ਸਾਕਾਰਾਤਮਕ ਪ੍ਰਤੀਕ੍ਰਿਆ ਨਹੀਂ ਦਿੱਤੀ ਤੇ ਭਾਰਤ ਨੇ ਇਕ ਵਾਰ ਫਿਰ ਸ਼ਾਂਤੀ ਦਾ ਮੌਕਾ ਗੁਆ ਦਿੱਤਾ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …