Home / Punjabi News / ਆਸਾਮ-ਅੱਤਵਾਦੀਆਂ ਨੇ ਕੀਤਾ ਵੱਡਾ ਹਮਲਾ, 5 ਲੋਕਾਂ ਦੀ ਮੌਤ

ਆਸਾਮ-ਅੱਤਵਾਦੀਆਂ ਨੇ ਕੀਤਾ ਵੱਡਾ ਹਮਲਾ, 5 ਲੋਕਾਂ ਦੀ ਮੌਤ

ਆਸਾਮ-ਅੱਤਵਾਦੀਆਂ ਨੇ ਕੀਤਾ ਵੱਡਾ ਹਮਲਾ, 5 ਲੋਕਾਂ ਦੀ ਮੌਤ

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਸਾਮ ਦੇ ਤਿਨਸੁਕਿਆ ਜ਼ਿਲੇ ‘ਚ 5 ਲੋਕਾਂ ਦੀ ਹੱਤਿਆ ਵਾਲੀ ਘਟਨਾ ‘ਤੇ ਦੁਖ ਪ੍ਰਗਟ ਕੀਤਾ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨਾਲ ਗੱਲ ਕਰ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ। ਅਣਪਛਾਤੇ ਬੰਦੂਕਧਾਰੀਆਂ ਨੇ ਵੀਰਵਾਰ ਲੋਕਾਂ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਸਮੇਂ ਇਹ ਲੋਕ ਇਕ ਜਗ੍ਹਾ ‘ਤੇ ਬੈਠ ਕੇ ਜੁਡੋ ਖੇਡ ਰਹੇ ਸੀ। ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਆਸਾਮ ਖੇਤਰ ‘ਚ ਹੋਈ ਇਸ ਘਟਨਾ ਦਾ ਮੈਨੂੰ ਦੁਖ ਹੈ।
ਹਿੰਸਾ ਦੇ ਇਸ ਨਾਸਮਝ ਕੰਮ ਦੀ ਸਖਤ ਨਿੰਦਾ ਕਰਦੇ ਹਨ। ਅਸਾਮ ਦੇ ਮੁੱਖ ਮੰਤਰੀ ਸੋਨੋਵਾਲ ਨਾਲ ਇਸ ਘਟਨਾ ਦੇ ਬਾਰੇ ‘ਚ ਗੱਲ ਕੀਤੀ ਅਤੇ ਉਨ੍ਹਾਂ ਨਾਲ ਇਸ ਨਫਰਤ ਭਰੀ ਹੱਤਿਆ ਦੇ ਦੋਸ਼ੀਆ ਦੇ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਹੈ। ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ‘ਚ ਭਾਜਪਾ ਦੇ ਨੇਤਾ ਅਨਿਲ ਪਰਿਹਾਰ ਅਤੇ ਉਸ ਦੇ ਭਰਾ ਦੀ ਬੇਰਹਿਮੀ ਹੱਤਿਆ ਦੀ ਵੀ ਨਿੰਦਿਆ ਕੀਤੀ ਹੈ। ਮੈ ਜੰਮੂ ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਤੋਂ ਘਟਨਾ ਦੀ ਜਾਣਕਾਰੀ ਲਈ ਹੈ। ਪੁਲਸ ਇਸ ਘਟਨਾ ਦੇ ਦੋਸ਼ੀਆ ਦੀ ਭਾਲ ਕਰ ਰਹੀ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …