Home / Punjabi News / ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਕੈਦ, 4 ਪੁਲਿਸ ਅਧਿਕਾਰੀਆਂ ਦੇ ਕਤਲ ਦਾ ਦੋਸ਼

ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਕੈਦ, 4 ਪੁਲਿਸ ਅਧਿਕਾਰੀਆਂ ਦੇ ਕਤਲ ਦਾ ਦੋਸ਼

ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਕੈਦ, 4 ਪੁਲਿਸ ਅਧਿਕਾਰੀਆਂ ਦੇ ਕਤਲ ਦਾ ਦੋਸ਼

ਮੈਲਬਰਨ: ਆਸਟ੍ਰੇਲੀਆ ਦੀ ਅਦਾਲਤ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਡਰਾਈਵਰ ਮਹਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ। ਮਾਮਲੇ ’ਚ ਫੈਸਲਾ ਸੁਣਾਉਂਦੇ ਹੋਏ ਜਸਟਿਸ ਪੌਲ ਕੋਗਲਨ ਨੇ ਹਾਦਸੇ ਲਈ ਦੁੱਖ ਜ਼ਾਹਰ ਕੀਤਾ ਤੇ ਵੀਡੀਓ ਫੁਟੇਜ਼ ਨੂੰ ਦਿਲ ਕੰਬਾਊ ਦੱਸਿਆ।

ਦੱਸ ਦਈਏ ਕਿ ਭਾਰਤੀ ਮੂਲ ਦੇ 48 ਸਾਲਾ ਟਰੱਕ ਡਰਾਈਵਰ ਨੇ ਨਸ਼ੇ ਦੀ ਹਾਲਤ ’ਚ 4 ਪੁਲਿਸ ਅਧਿਕਾਰੀਆਂ ਨੂੰ ਦਰੜ ਦਿੱਤਾ ਸੀ। ਇਹ ਘਟਨਾ ਪਿਛਲੇ ਸਾਲ ਦੀ ਹੈ, ਜਦੋਂ ਮੈਲਬੌਰਨ ਦੇ ਈਸਟਰਨ ਫ੍ਰੀਵੇਅ ’ਤੇ ਇਹ ਦਰਦਨਾਕ ਹਾਦਸਾ ਵਾਪਰਿਆ ਸੀ। ਡਰਾਈਵਰ ਨਸ਼ੇ ਦੀ ਹਾਲਤ ’ਚ ਸੀ ਤੇ ਉਸ ਨੂੰ ਨੀਂਦ ਆ ਰਹੀ ਸੀ। ਉਸ ਨੇ ਆਪਣਾ ਟਰੱਕ ਪੁਲਿਸ ਅਧਿਕਾਰੀਆਂ ਉੱਤੇ ਚੜ੍ਹਾ ਦਿੱਤਾ।

ਕਮਿਸ਼ਨਰ ਗਲੇਨ ਵਾਇਰ ਨੇ ਕਿਹਾ ਕਿ ਇਹ ਘਟਨਾ ਪੁਲਿਸ ਵੱਲੋਂ ਰੋਜਾਨਾ ਸਾਹਮਣੇ ਕੀਤੇ ਜਾਣ ਵਾਲੇ ਜੋਖਮਾਂ ਬਾਰੇ ਦੱਸਦੀ ਹੈ। ਹਾਦਸੇ ’ਚ ਮਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਸ਼ੀ ਨੂੰ ਜਿੰਨੀ ਮਰਜ਼ੀ ਸਖ਼ਤ ਸਜ਼ਾ ਦਿੱਤੀ ਜਾਵੇ, ਪਰ ਉਨ੍ਹਾਂ ਦਾ ਦਰਦ ਘੱਟ ਨਹੀਂ ਹੋਵੇਗਾ।

ਮਹਿੰਦਰ ਸਿੰਘ ਦੀ ਖਤਰਨਾਕ ਡਰਾਈਵਿੰਗ ਨੂੰ ਕਈ ਹੋਰ ਡਰਾਈਵਰਾਂ ਨੇ ਦੇਖਿਆ ਸੀ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ, “ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਨੂੰ ਮਾਰਨ ਜਾ ਰਿਹਾ ਹੈ।” ਮਾਮਲੇ ਦੀ ਜਾਂਚ ਕਰਨ ਵਾਲਿਆਂ ਅਨੁਸਾਰ, ਮਹਿੰਦਰ ਸਿੰਘ ਆਈਸ ਯੂਜਰ ਸੀ, ਜੋ 72 ਘੰਟੇ ’ਚ ਸਿਰਫ 5 ਘੰਟੇ ਆਰਾਮ ਕਰਦਾ ਸੀ ਤੇ ਜ਼ਿਆਦਾਤਰ ਸਮਾਂ ਨਸ਼ਾ ਲੈਣ ਤੇ ਇਸ ਦਾ ਸੌਦਾ ਕਰਨ ’ਚ ਬਤੀਤ ਕਰਦਾ ਸੀ।”

ਜਸਟਿਸ ਪੌਲ ਕੋਗਲਨ ਨੇ ਕਿਹਾ ਕਿ ਇਸ ਹਾਦਸੇ ਦੀ ਫੁਟੇਜ਼ ਨੇ ਲੋਕਾਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕਾਂ ਦੇ ਕਰੀਬੀ ਲੋਕਾਂ ਦਾ ਦੁੱਖ ਕਾਫੀ ਗਹਿਰਾ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਜਿਹਾ ਦੁੱਖ ਮੌਤਾਂ ਦੇ ਅਚਾਨਕ ਅਤੇ ਬੇਲੋੜੇ ਕਾਰਨ ਕਰਕੇ ਹੋਰ ਵੱਧ ਜਾਂਦਾ ਹੈ। ਅਸੀਂ ਸਿਰਫ਼ ਆਸ ਕਰ ਸਕਦੇ ਹਾਂ… ਜਿਉਂ ਜਿਉਂ ਸਮਾਂ ਬੀਤੇਗਾ, ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਕੁਝ ਤਰੀਕੇ ਮਿਲ ਸਕਦੇ ਹਨ।”

ਸਥਾਨਕ ਅਖਬਾਰ ‘ਦ ਏਜ’ ਅਨੁਸਾਰ ਇਹ ਘਟਨਾ ਪਿਛਲੇ ਸਾਲ 22 ਅਪ੍ਰੈਲ ਨੂੰ ਉਸ ਸਮੇਂ ਵਾਪਰੀ ਸੀ, ਜਦੋਂ ਡਰਾਈਵਰ ਮਹਿੰਦਰ ਸਿੰਘ ਨੇ 19 ਟਨ ਭਾਰ ਵਾਲੇ ਪ੍ਰਾਈਮ ਮੂਵਰ ਨੂੰ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ’ਚ ਕਾਂਸਟੇਬਲ ਲੀਨੇਟ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਗਲੇਨ ਹਮਫ਼ਰਿਸ ਤੇ ਜੋਸ਼ ਪ੍ਰੈਸਨੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਹਿੰਦਰ ਸਿੰਘ ਨੂੰ 22 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਸ ਦੀ ਨਾਨ-ਪੈਰੋਲ ਦੀ 18 ਸਾਲ ਤੇ 6 ਮਹੀਨੇ ਦੀ ਮਿਆਦ ਸ਼ਾਮਲ ਹੈ।


Source link

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …