Home / Punjabi News / ਆਫਤ ਬਣੀ ਮਾਨਸੂਨ ਦੀ ਬਾਰਿਸ਼, 9 ਸੂਬਿਆਂ ‘ਚ ਤਬਾਹੀ ਅਤੇ 200 ਤੋਂ ਵੱਧ ਮੌਤਾਂ

ਆਫਤ ਬਣੀ ਮਾਨਸੂਨ ਦੀ ਬਾਰਿਸ਼, 9 ਸੂਬਿਆਂ ‘ਚ ਤਬਾਹੀ ਅਤੇ 200 ਤੋਂ ਵੱਧ ਮੌਤਾਂ

ਆਫਤ ਬਣੀ ਮਾਨਸੂਨ ਦੀ ਬਾਰਿਸ਼, 9 ਸੂਬਿਆਂ ‘ਚ ਤਬਾਹੀ ਅਤੇ 200 ਤੋਂ ਵੱਧ ਮੌਤਾਂ

ਨਵੀਂ ਦਿੱਲੀ— ਮਾਨਸੂਨ ਦੀ ਬਾਰਿਸ਼ ਲੋਕਾਂ ਲਈ ਆਫਤ ਬਣ ਕੇ ਆਈ ਹੈ। ਮਾਨਸੂਨ ਬਾਰਿਸ਼ ਦੀ ਵਜ੍ਹਾ ਕਰ ਕੇ ਕਈ ਥਾਂ ਹੜ੍ਹ ਦੀ ਲਪੇਟ ‘ਚ ਹਨ। ਕਰਨਾਟਕ, ਮਹਾਰਾਸ਼ਟਰ, ਕੇਰਲ ਅਤੇ ਗੁਜਰਾਤ ਵਿਚ ਕੁਦਰਤ ਨੇ ਕੋਹਰਾਮ ਮਚਾਇਆ ਹੋਇਆ ਹੈ। ਦੇਸ਼ ਦੇ ਕਰੀਬ 9 ਸੂਬਿਆਂ ਵਿਚ ਹੜ੍ਹ ਕਾਰਨ ਹੁਣ ਤਕ 221 ਲੋਕ ਜਾਨ ਗਵਾ ਚੁੱਕੇ ਹਨ ਅਤ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਜੇਕਰ ਗੱਲ ਕੇਰਲ ਦੀ ਕੀਤੀ ਜਾਵੇ ਤਾਂ ਇੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇੱਥੇ ਮੌਤ ਦਾ ਅੰਕੜਾ 72 ਤਕ ਪਹੁੰਚ ਗਿਆ ਹੈ। 58 ਲੋਕ ਲਾਪਤਾ ਹਨ। ਕੇਰਲ ‘ਚ ਪਿਛਲੇ ਸਾਲ ਵੀ ਹੜ੍ਹ ਨੇ ਜਾਨਲੇਵਾ ਤਬਾਹੀ ਮਚਾਈ ਸੀ।
ਉੱਥੇ ਹੀ ਕਰਨਾਟਕ ‘ਚ ਮੌਤਾਂ ਦੀ ਗਿਣਤੀ 40 ਤਕ ਪਹੁੰਚ ਗਈ ਹੈ। ਇੱਥੋਂ ਦੇ ਬੇਲਗਾਵੀ ‘ਚ ਹੜ੍ਹ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਮਹਾਰਾਸ਼ਟਰ ‘ਚ ਵੱਡੀ ਗਿਣਤੀ ਵਿਚ ਪਿੰਡ ਪਾਣੀ-ਪਾਣੀ ਹੋ ਗਏ ਹਨ। ਹੜ੍ਹ ਕਾਰਨ ਇੱਥੇ 200 ਤੋਂ ਜ਼ਿਆਦਾ ਰੋਡ ਅਤੇ 90 ਬ੍ਰਿਜ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਰਾਹਤ ਅਤੇ ਬਚਾਅ ਕੰਮ ‘ਚ ਜਲ ਸੈਨਾ, ਐੱਨ. ਡੀ. ਆਰ. ਐੱਫ, ਪੁਲਸ ਜੁਟੇ ਹੋਏ ਹਨ।
ਮਹਾਰਾਸ਼ਟਰ ਦੇ ਸਾਂਗਲੀ ਵਿਚ ਫੌਜ ਦੇ ਜਵਾਨ ਲੋਕਾਂ ਨੂੰ ਬਚਾਉਣ ਅਤੇ ਰਾਹਤ ਸਮੱਗਰੀ ਪਹੁੰਚਾਉਣ ‘ਚ ਦਿਨ-ਰਾਤ ਜੁਟੇ ਹਨ। ਕੇਰਲ, ਕਰਨਾਟਕ, ਮਹਾਰਾਸ਼ਟਰ ਤੋਂ ਇਲਾਵਾ ਹੜ੍ਹ ਨਾਲ ਉੱਤਰਾਖੰਡ ‘ਚ 26 ਅਤੇ ਗੁਜਰਾਤ ‘ਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।

Check Also

ਸ਼ੰਭੂ ਰੇਲਵੇ ਸਟੇਸ਼ਨ ’ਤੇ ਪਟੜੀਆਂ ਉਪਰ ਕਿਸਾਨਾਂ ਦਾ ਧਰਨਾ ਜਾਰੀ, ਅੱਜ 54 ਗੱਡੀਆਂ ਰੱਦ ਕੀਤੀਆਂ

ਅੰਬਾਲਾ, 20 ਅਪਰੈਲ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦੇ ਚੌਥੇ …