Home / Punjabi News / ਅੱਤਵਾਦ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਪਸਾਰ ਰਿਹੈ ਪੈਰ : ਫੌਜ ਮੁਖੀ

ਅੱਤਵਾਦ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਪਸਾਰ ਰਿਹੈ ਪੈਰ : ਫੌਜ ਮੁਖੀ

ਅੱਤਵਾਦ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਪਸਾਰ ਰਿਹੈ ਪੈਰ : ਫੌਜ ਮੁਖੀ

ਨਵੀਂ ਦਿੱਲੀ — ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਅੱਤਵਾਦ ਬਾਰੇ ਗੱਲ ਕਰਦਿਆਂ ਬੁੱਧਵਾਰ ਨੂੰ ਕਿਹਾ ਕਿ ਇਹ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਆਪਣੇ ਪੈਰ ਪਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਉਦੋਂ ਤਕ ਮੌਜੂਦ ਰਹੇਗਾ, ਜਦੋਂ ਤਕ ਦੇਸ਼ ਰਾਸ਼ਟਰ ਦੀ ਨੀਤੀ ਦੇ ਤੌਰ ‘ਤੇ ਇਸ ਦਾ ਇਸਤੇਮਾਲ ਕਰਨਾ ਜਾਰੀ ਰੱਖਣਗੇ। ਰਾਵਤ ਨੇ ਕਿਹਾ ਕਿ ਸੋਸ਼ਲ ਮੀਡੀਆ ਕਟੜਪੰਥ ਨੂੰ ਫੈਲਾਉਣ ਦਾ ਜ਼ਰੀਆ ਬਣ ਰਿਹਾ ਹੈ, ਇਸ ਲਈ ਇਸ ਨੂੰ ਕੰਟਰੋਲ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਮੇਤ ਭਾਰਤ ਵਿਚ ਵੱਖ-ਵੱਖ ਤਰ੍ਹਾਂ ਦਾ ਕਟੜਪੰਥ ਦਿਖਾਈ ਦੇ ਰਿਹਾ ਹੈ। ਬਹੁਤ ਸਾਰੀਆਂ ਗਲਤੀਆਂ ਅਤੇ ਝੂਠੀਆਂ ਜਾਣਕਾਰੀਆਂ ਕਾਰਨ ਨੌਜਵਾਨਾਂ ਅੰਦਰ ਕਟੜਤਾ ਦੀ ਭਾਵਨਾ ਆ ਰਹੀ ਹੈ ਅਤੇ ਧਰਮ ਸਬੰਧੀ ਕਈ ਝੂਠੀਆਂ ਗੱਲਾਂ ਉਨ੍ਹਾਂ ਦੇ ਦਿਮਾਗ ਵਿਚ ਭਰੀਆਂ ਜਾ ਰਹੀਆਂ ਹਨ।
ਜਨਰਲ ਰਾਵਤ ਨੇ ਕਿਹਾ, ”ਇਸ ਲਈ ਤੁਸੀਂ ਵੱਧ ਤੋਂ ਵੱਧ ਸਿੱਖਿਅਤ ਨੌਜਵਾਨਾਂ ਨੂੰ ਅੱਤਵਾਦ ਵੱਲ ਵਧਦੇ ਦੇਖ ਰਹੇ ਹੋ। ਉਨ੍ਹਾਂ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਦੇਸ਼ ਜਦੋਂ ਤਕ ਰਾਸ਼ਟਰ ਦੀ ਨੀਤੀ ਦੇ ਤੌਰ ‘ਤੇ ਅੱਤਵਾਦ ਨੂੰ ਹੱਲਾ-ਸ਼ੇਰੀ ਦਿੰਦੇ ਰਹਿਣਗੇ, ਉਦੋਂ ਤਕ ਇਹ ਮੌਜੂਦ ਰਹੇਗਾ। ਅੱਤਵਾਦ ਜੰਗ ਦਾ ਇਕ ਨਵਾਂ ਤਰੀਕਾ ਬਣਦਾ ਜਾ ਰਿਹਾ ਹੈ। ਇਕ ਕਮਜ਼ੋਰ ਦੇਸ਼ ਦੂਜੇ ਦੇਸ਼ ‘ਤੇ ਆਪਣੀਆਂ ਸ਼ਰਤਾਂ ਨੂੰ ਮਨਾਉਣ ਦਾ ਦਬਾਅ ਬਣਾਉਣ ਲਈ ਅੱਤਵਾਦੀਆਂ ਦਾ ਇਸਤੇਮਾਲ ਕਰ ਰਿਹਾ ਹੈ। ਰਾਵਤ ਨੇ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ‘ਤੇ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਪਰ ਇਹ ਬਿਨਾਂ ਸ਼ਰਤ ਦੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਤਾਲਿਬਾਨ ਦਾ ਹਮੇਸ਼ਾ ਲੁਕ-ਛਿਪ ਕੇ ਸਾਥ ਦਿੰਦਾ ਰਿਹਾ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …