Home / Punjabi News / ਅਮਰੀਕਾ: ਫਾਈਜ਼ਰ ਨੇ 5 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ-19 ਟੀਕੇ ਨੂੰ ਹਰੀ ਝੰਡੀ ਦੇਣ ਲਈ ਕਿਹਾ

ਅਮਰੀਕਾ: ਫਾਈਜ਼ਰ ਨੇ 5 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ-19 ਟੀਕੇ ਨੂੰ ਹਰੀ ਝੰਡੀ ਦੇਣ ਲਈ ਕਿਹਾ

ਅਮਰੀਕਾ: ਫਾਈਜ਼ਰ ਨੇ 5 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ-19 ਟੀਕੇ ਨੂੰ ਹਰੀ ਝੰਡੀ ਦੇਣ ਲਈ ਕਿਹਾ

ਵਾਸ਼ਿੰਗਟਨ, 2 ਫਰਵਰੀ

ਫਾਈਜ਼ਰ ਨੇ ਅਮਰੀਕਾ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਪਣੀ ਕੋਵਿਡ-19 ਵਿਰੋਧੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਕਿਹਾ ਹੈ ਤਾਂ ਜੋ ਬਹੁਤ ਛੋਟੇ ਅਮਰੀਕੀ ਬੱਚਿਆਂ ਨੂੰ ਵੀ ਮਾਰਚ ਤੱਕ ਟੀਕਾ ਲਗਵਾਉਣਾ ਸ਼ੁਰੂ ਹੋ ਸਕੇ। ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਸਿਰਫ਼ 1.9 ਕਰੋੜ ਬੱਚੇ ਹੀ ਕਰੋਨਾ ਵਾਇਰਸ ਦੇ ਟੀਕਾਕਰਨ ਲਈ ਯੋਗ ਨਹੀਂ ਹਨ। ਬਹੁਤ ਸਾਰੇ ਮਾਪੇ ਬੱਚਿਆਂ ਨੂੰ ਟੀਕਾਕਰਨ ਲਈ ਵੀ ਜ਼ੋਰ ਦੇ ਰਹੇ ਹਨ। ਖਾਸ ਤੌਰ ‘ਤੇ ਅਜਿਹੇ ਸਮੇਂ ਜਦੋਂ ਓਮੀਕਰੋਨ ਕਾਰਨ ਰਿਕਾਰਡ ਗਿਣਤੀ ਵਿੱਚ ਬੱਚੇ ਹਸਪਤਾਲ ਵਿੱਚ ਦਾਖਲ ਹੋਏ ਹਨ, ਜੇਕਰ ਹਰੀ ਝੰਡੀ ਮਿਲ ਗਈ ਤਾਂ ਫਾਈਜ਼ਰ ਵੈਕਸੀਨ ਛੇ ਮਹੀਨੇ ਤੱਕ ਦੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ। ਇਨ੍ਹਾਂ ਟੀਕਿਆਂ ਦੀ ਖੁਰਾਕ ਬਾਲਗਾਂ ਨੂੰ ਦਿੱਤੀ ਗਈ ਖੁਰਾਕ ਦਾ ਦਸਵਾਂ ਹਿੱਸਾ ਹੋਵੇਗੀ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …