Home / Punjabi News / ਅਦਾਲਤ ਵੱਲੋਂ ਮਿਸ਼ੇਲ ਨੂੰ ਨਿਆਇਕ ਹਿਰਾਸਤ ‘ਚ ਭੇਜਣ ਦੇ ਹੁਕਮ

ਅਦਾਲਤ ਵੱਲੋਂ ਮਿਸ਼ੇਲ ਨੂੰ ਨਿਆਇਕ ਹਿਰਾਸਤ ‘ਚ ਭੇਜਣ ਦੇ ਹੁਕਮ

ਅਦਾਲਤ ਵੱਲੋਂ ਮਿਸ਼ੇਲ ਨੂੰ ਨਿਆਇਕ ਹਿਰਾਸਤ ‘ਚ ਭੇਜਣ ਦੇ ਹੁਕਮ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲਾ ਮਾਮਲੇ ‘ਚ ਗ੍ਰਿਫਤਾਰ ਕਥਿਤ ਬਿਚੌਲੀਏ ਕ੍ਰਿਸ਼ਚੀਅਨ ਮਿਸ਼ੇਲ ਨੂੰ ਸ਼ਨੀਵਾਰ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਮਿਸ਼ੇਲ ਨੂੰ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਧਨ ਸੋਧ ਮਾਮਲੇ ‘ਚ ਆਪਣੀ ਜਾਂਚ ਦੇ ਸਿਲਸਿਲੇ ‘ਚ ਉਸ ਦੀ ਨਿਆਇਕ ਹਿਰਾਸਤ ਮੰਗੀ।
ਮਿਸ਼ੇਲ ਨੂੰ ਹਾਲ ਹੀ ‘ਚ ਦੁੱਬਈ ਤੋਂ ਭਾਰਤ ਲਿਆਂਦਾ ਗਿਆ ਸੀ। ਉਸ ਨੂੰ 22 ਦਸੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਸੀ ਅਤੇ ਇੱਥੋਂ ਦੀ ਇਕ ਅਦਾਲਤ ਨੇ ਘੁਟਾਲੇ ‘ਚ ਧਨ ਸੋਧ ਦੇ ਦੋਸ਼ਾਂ ਨੂੰ ਲੈ ਕੇ ਉਸ ਨੂੰ 7 ਦਿਨਾਂ ਲਈ ਜਾਂਚ ਏਜੰਸੀ ਦੀ ਹਿਰਾਸਤ ‘ਚ ਭੇਜ ਦਿੱਤਾ ਸੀ। ਮਿਸ਼ੇਲ ਨੂੰ ਇਸ ਤੋਂ ਪਹਿਲਾਂ ਇਸ ਨਾਲ ਸੰਬੰਧਤ ਸੀ.ਬੀ.ਆਈ. ਦੇ ਮਾਮਲੇ ‘ਚ ਤਿਹਾੜ ਜੇਲ ‘ਚ ਰੱਖਿਆ ਗਿਆ ਸੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …