Home / World / Punjabi News / ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਮਿਲਿਆ ਕੌਮੀ ਐਵਾਰਡ ਸਮਾਜ ਦੀ ਬਦਲਦੀ ਸੋਚ ਦਾ ਪ੍ਰਤੀਕ: ਅਰੁਨਾ ਚੌਧਰੀ

ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਮਿਲਿਆ ਕੌਮੀ ਐਵਾਰਡ ਸਮਾਜ ਦੀ ਬਦਲਦੀ ਸੋਚ ਦਾ ਪ੍ਰਤੀਕ: ਅਰੁਨਾ ਚੌਧਰੀ

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਫ਼ਿਰੋਜ਼ਪੁਰ ਜਿਲੇ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ,:ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ‘ਬੇਟੀ ਬਚਾਓ, ਬੇਟੀ ਪੜ•ਾਓ’ ਮੁਹਿੰਮ ਤਹਿਤ ਜ਼ਿਲ•ਾ ਫ਼ਿਰੋਜ਼ਪੁਰ ਨੂੰ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਬਦਲੇ ਕੌਮੀ ਪੁਰਸਕਾਰ ਮਿਲਣ ਉਤੇ ਖ਼ੁਸ਼ੀ ਜ਼ਾਹਰ ਕਰਦਿਆਂ ਜ਼ਿਲ•ਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਹੈ।
ਆਪਣੇ ਵਧਾਈ ਸੰਦੇਸ਼ ਵਿੱਚ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ•ੇ ਵਿੱਚ ਸਾਲ 2015-16 ਦੌਰਾਨ ਇਕ ਹਜ਼ਾਰ ਲੜਕਿਆਂ ਪਿੱਛੇ 859 ਲੜਕੀਆਂ ਸਨ, ਜਿਸ ਵਿੱਚ ਸੁਧਾਰ ਹੋਇਆ ਅਤੇ ਸਾਲ 2017-18 ਦੌਰਾਨ ਇਹ ਅਨੁਪਾਤ ਇਕ ਹਜ਼ਾਰ ਲੜਕਿਆਂ ਪਿੱਛੇ 916 ਲੜਕੀਆਂ ਉਤੇ ਪੁੱਜ ਗਿਆ, ਜੋ ਕਾਬਲੇ ਤਾਰੀਫ਼ ਹੈ। ਉਨ•ਾਂ ਕਿਹਾ ਕਿ ਇਫੈਕਟਿਵ ਇੰਗੇਜਮੈਂਟ ਤਹਿਤ ਮਿਲਿਆ ਇਹ ਕੌਮੀ ਪੁਰਸਕਾਰ ਰਾਜ ਦੇ ਲੋਕਾਂ ਦੀ ਲੜਕੀਆਂ ਪ੍ਰਤੀ ਬਦਲ ਰਹੀ ਸੋਚ ਦਾ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਅੱਜ ਲੜਕੀਆਂ ਹਰੇਕ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਲੰਘ ਰਹੀਆਂ ਹਨ ਅਤੇ ਆਪਣੇ ਸੂਬੇ ਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ।

Check Also

ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ

ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ …

WP2Social Auto Publish Powered By : XYZScripts.com