ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਹੁਸ਼ਿਆਰਪੁਰ, 7 ਜੂਨ
ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਇਲਾਕੇ ਦੇ ਪਿੰਡ ਧਰਮਪੁਰਾ ਦੇ ਖੇਤ ਵਿੱਚੋਂ ਪੁਰਾਣੇ ਬੰਬ ਦਾ ਖੋਲ ਬਰਾਮਦ ਹੋਇਆ ਹੈ। ਬੰਬ ਦੇ ਇਸ ਖੋਲ ਬਾਰੇ ਹਲ ਚਲਾਉਂਦੇ ਸਮੇਂ ਪਤਾ ਲੱਗਾ। ਵੇਰਵਿਆਂ ਅਨੁਸਾਰ ਅਤਿੰਦਰਪਾਲ ਸਿੰਘ ਟਰੈਕਟਰ ਰਾਹੀਂ ਖੇਤ ‘ਚ ਹਲ ਚਲਾ ਰਿਹਾ ਸੀ ਤੇ ਬੰਬ ਦਾ ਖੋਲ ਹਲ ਵਿੱਚ ਫਸ ਗਿਆ। ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤੀ ਗਿਆ। ਪੁਲੀਸ ਨੇ ਖੇਤ ਦੀ ਘੇਰਾਬੰਦੀ ਕਰ ਲਈ ਹੈ ਤੇ ਕਿਸੇ ਨੂੰ ਵੀ ਖੇਤ ‘ਚ ਨਹੀਂ ਜਾਣ ਦਿੱਤਾ ਜਾ ਰਿਹਾ। ਉੱਚੀ ਬੱਸੀ ਛਾਉਣੀ ਨੂੰ ਬੰਬ ਦੇ ਖੋਲ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
Source link