Home / World / Punjabi News / ਹੁਣ 12 ਦੀ ਜਗ੍ਹਾ 6 ਸਾਲ ਬਾਅਦ ਭਾਰਤ ਦੇਵੇਗਾ ਨਾਗਰਿਕਤਾ

ਹੁਣ 12 ਦੀ ਜਗ੍ਹਾ 6 ਸਾਲ ਬਾਅਦ ਭਾਰਤ ਦੇਵੇਗਾ ਨਾਗਰਿਕਤਾ

ਭਾਰਤ ਵਿੱਚਲੇ ‘ਸਿਟੀਜਨਸ਼ਿਪ ਸੋਧ ਬਿਲ’ ਨੂੰ ਮੋਦੀ ਸਰਕਾਰ ਦੀ ਕੈਬਨਿਟ ਨੇ ਮਨਜੂਰ ਕਰ ਦਿੱਤਾ ਹੈ। ਹੁਣ ਕਿਸੇ ਵੀ ਮੁਲਕ ਦੇ ਵ‌ਿਅਕਤੀ ਨੂੰ ਭਾਰਤ ਦੀ ਨਾਗਰਿਕਤਾ ਲੈਣ ਲਈ ਭਾਰਤ ‘ਚ ਕਰੀਬ ਛੇ ਸਾਲ ਰਹਿਣਾ ਹੋਵੇਗਾ ਉਸ ਤੋਂ ਬਾਅਦ ਹੀ ਉਸ ਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ। ਕੈਬਨਿਟ ਵੱਲੋਂ ਮਨਜੂਰੀ ਮਿਲਣ ਤੋਂ ਬਾਅਦ ਹੁਣ ਇਹ ਬਿਲ ਸੰਸਦ ਦੇ ਇਸ ਸੈਸ਼ਨ ‘ਚ ਪੇਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਹੁਣ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ, ਪਾਰਸੀਆਂ, ਇਸਾਈਆਂ ਦੇ ਲਈ ਭਾਰਤ ਦੇ ਦਰਵਾਜੇ ਖੁੱਲ੍ਹ ਜਾਣਗੇ। ਇਸ ਤੋਂ ਪਹਿਲਾਂ ਭਾਰਤ ਦੀ ਨਾਗਰਿਕਤਾ ਲੈਣ ਲਈ ਸਰਨਾਰਥੀਆਂ ਨੂੰ 12 ਸਾਲ ਭਾਰਤ ‘ਚ ਰਹਿਣਾ ਪੈਂਦਾ ਸੀ। ਪਰ ਹੁਣ ਜੇ ਕੈਬਨਿਟ ਵੱਲੋਂ ਮੰਜੂਰ ਕੀਤਾ ਬਿਲ ਸੰਸਦ ‘ਚ ਪਾਸ ਹੋ ਜਾਂਦਾ ਹੈ ਤਾਂ ਕੋਈ ਵੀ ਦੂਸਰੇ ਦੇਸ਼ ਦਾ ਵ‌ਿਅਕਤੀ 6 ਸਾਲ ਬਾਅਦ ਭਾਰਤ ਦੀ ਨਾਗਰਿਕਤਾ ਹਾਸਿਲ ਕਰ ਸਕਦਾ ਹੈ। ਭਾਰਤ ਵਿੱਚ ਰਹਿ ਰਹੇ ਅਫਗਾਨੀ ਸਿੱਖਾਂ ਨੂੰ ਇਸ ਦਾ ਫਾਇਦਾ ਹੋਵੇਗਾ ।

Check Also

ਸੁਖਬੀਰ ਨਾਲ ਹੁਣ ਕੋਈ ਸਮਝੌਤਾ ਨਹੀਂ ਕਰਾਂਗੇ : ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਗ਼ਾਵਤ ਕਰ ਚੁੱਕੇ ਢੀਂਡਸਾ ਪਰਿਵਾਰ ਨੂੰ ਪੰਜਾਬ ਵਿਚੋਂ ਲੋਕਾਂ ਤੇ …

WP2Social Auto Publish Powered By : XYZScripts.com