ਸ਼ਿਮਲਾ, 11 ਜੁਲਾਈ
ਚੰਬਾ ਜ਼ਿਲ੍ਹੇ ਦੇ ਭਰਮੌਰ ਇਲਾਕੇ ’ਚ ਅੱਜ ਜ਼ਮੀਨ ਖਿਸਕਣ ਕਾਰਨ ਮਨੀਮਹੇਸ਼ ਰਸਤਾ ਬੰਦ ਹੋ ਗਿਆ। ਇਸ ਤੋਂ ਬਾਅਦ ਚੰਬਾ ਤੋਂ ਮਣੀਮਹੇਸ਼ ਵੱਲ ਜਾਂਦੇ ਮਾਰਗ ’ਤੇ ਢਿੱਗਾਂ ਡਿੱਗ ਗਈਆਂ ਪਰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਹੈ ਜੋ ਗੋਇ ਅਤੇ ਦੁਨਾਲੀ ਵਿਚਕਾਰ ਫਿਲਮਾਈ ਗਈ ਹੈ। ਮਣੀਮਹੇਸ਼ ਯਾਤਰਾ 17 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚੱਲਦੀ ਹੈ। ਸ਼ਰਧਾਲੂ ਅਤੇ ਸੈਲਾਨੀ ਇਨ੍ਹਾਂ ਤਾਰੀਖਾਂ ਤੋਂ ਬਾਹਰ ਵੀ ਯਾਤਰਾ ਕਰਦੇ ਹਨ। ਸੂਬੇ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਤੋਂ ਬਾਅਦ 12 ਸੜਕਾਂ ਆਵਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸ਼ਿਮਲਾ ਵਿੱਚ ਪੰਜ, ਮੰਡੀ ਵਿੱਚ ਚਾਰ ਅਤੇ ਕਾਂਗੜਾ ਵਿੱਚ ਤਿੰਨ ਸੜਕਾਂ ਸ਼ਾਮਲ ਹਨ। ਇਸ ਵੇਲੇ ਸੂਬੇ ਭਰ ਵਿੱਚ ਹਲਕੀ ਬਾਰਿਸ਼ ਜਾਰੀ ਹੈ। ਮੌਸਮ ਵਿਭਾਗ ਨੇ ਸ਼ਿਮਲਾ ਤੇ ਨਾਲ ਲਗਦੇ ਖੇਤਰਾਂ ਵਿੱਚ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਭਾਰੀ ਮੀਂਹ, ਗਰਜ ਨਾਲ ਬਿਜਲੀ ਚਮਕਣ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਪੀਟੀਆਈ
The post ਹਿਮਾਚਲ ਪ੍ਰਦੇਸ਼: ਮਣੀਮਹੇਸ਼ ਮਾਰਗ ’ਤੇ ਢਿੱਗਾਂ ਡਿੱਗੀਆਂ; 12 ਸੜਕਾਂ ਬੰਦ appeared first on Punjabi Tribune.
Source link