ਹਮੀਰਪੁਰ, 14 ਸਤੰਬਰ
ਹਿਮਚਲ ਪੁਲੀਸ ਨੇ ਕੌਮੀ ਤਕਨੀਕੀ ਸੰਸਥਾ (ਐੱਨਆਈਟੀ) ਹਮੀਰਪੁਰ ’ਚ ਪਿਛਲੇ ਸਾਲ ਐੱਮ.ਟੈੱਕ ਪਹਿਲੇ ਸਾਲ ਦੇ ਵਿਦਿਆਰਥੀ ਦੀ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮਾਮਲੇ ’ਚ ਮੁੱਖ ਮੁਲਜ਼ਮ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਹਮੀਰਪੁਰ ਦੇ ਐੱਸਪੀ ਭਗਤ ਸਿੰਘ ਠਾਕੁਰ ਨੇ ਮੁਲਜ਼ਮ ਕੁਲਵਿੰਦਰ ਜੋ ਕਈ ਥਾਣਿਆਂ ’ਚ ਐੱਨਡੀਪੀਐੱਸ ਤਹਿਤ ਦਰਜ ਕਈ ਹੋਰ ਕੇਸਾਂ ’ਚ ਵੀ ਲੋੜੀਦਾ ਸੀ, ਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਊਨਾ ’ਚ ਨਸ਼ਾ ਛੁਡਾਊ ਕੇਂਦਰ ਜਿਥੋਂ ਕਥਿਤ ਨਸ਼ੇ ਦਾ ਕਾਰੋਬਾਰ ਚੱਲਦਾ ਸੀ, ਨਾਲ ਜੁੜਿਆ ਹੋਇਆ। ਇਸੇ ਦੌਰਾਨ ਇੱਥੋਂ ਦੀ ਇੱਕ ਅਦਾਲਤ ਨੇ ਮੁਲਜ਼ਮ ਨੂੰ 17 ਸਤੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। -ਪੀਟੀਆਈ
The post ਹਿਮਾਚਲ ਪ੍ਰਦੇਸ਼: ਐੱਨਆਈਟੀ ਹਮੀਰਪੁਰ ਦੇ ਵਿਦਿਆਰਥੀ ਦੀ ਨਸ਼ੇ ਕਾਰਨ ਮੌਤ ਦੇ ਮਾਮਲੇ ’ਚ ਮੁੱਖ ਮੁਲਜ਼ਮ ਪੰਜਾਬ ਤੋਂ ਗ੍ਰਿਫ਼ਤਾਰ appeared first on Punjabi Tribune.
Source link