Home / World / Punjabi News / ਹਿਮਾਚਲ ‘ਚ ਕਿਸ਼ਨ ਕਪੂਰ ਅਤੇ ਅਨੁਰਾਗ ਠਾਕੁਰ ਸਮੇਤ 15 ਨੇ ਭਰਿਆ ਨਾਮਜ਼ਦਗੀ ਪੱਤਰ

ਹਿਮਾਚਲ ‘ਚ ਕਿਸ਼ਨ ਕਪੂਰ ਅਤੇ ਅਨੁਰਾਗ ਠਾਕੁਰ ਸਮੇਤ 15 ਨੇ ਭਰਿਆ ਨਾਮਜ਼ਦਗੀ ਪੱਤਰ

ਸ਼ਿਮਲਾ-ਹਿਮਾਚਲ ‘ਚ 4 ਲੋਕ ਸਭਾ ਸੀਟਾਂ ਲਈ 15 ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਭਰੇ। ਇਹ ਉਮੀਦਵਾਰ ਮੰਡੀ ਤੋਂ 6, ਹਮੀਰਪੁਰ ਤੋਂ 5, ਕਾਂਗੜਾ ਤੋ 2 ਅਤੇ ਸ਼ਿਮਲੇ ਤੋਂ 2 ਹਨ। ਨਾਮਜ਼ਦਗੀ ਦੇ 5ਵੇਂ ਦਿਨ ਨੂੰ ਹਮੀਰਪੁਰ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਅਤੇ ਕਾਂਗੜਾ ਸੀਟ ਤੋਂ ਕਿਸ਼ਨ ਕਪੂਰ ਸਮੇਤ ਕੁੱਲ 15 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ। ਸੂਬੇ ‘ਚ ਹੁਣ ਤੱਕ ਕੁੱਲ 39 ਉਮੀਦਵਾਰ ਚੋਣ ਮੈਦਾਨ ‘ਚ ਹਨ।
ਦੱਸਣਯੋਗ ਹੈ ਕਿ ਸੂਬੇ ‘ਚ 4 ਲੋਕ ਸਭਾ ਸੀਟਾਂ ਲਈ ਨਾਮਜ਼ਦਗੀ ਦੀ ਆਖਰੀ ਤਾਰੀਕ 29 ਅਪ੍ਰੈਲ ਹੈ। ਹਮੀਰਪੁਰ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨਿਵਾਸੀ ਸਮੀਰਪੁਰ, ਪ੍ਰਵੀਣ ਸ਼ਰਮਾ ਨਿਵਾਸੀ ਅੰਬ ਨੇ ਭਾਜਪਾ ਦੇ ਕਵਰਿੰਗ ਉਮੀਦਵਾਰ, ਰਾਮ ਸਿੰਘ ਸ਼ੁਕਲਾ ਪਿੰਡ ਖਟਵੀਂ (ਹਮੀਰਪੁਰ) ਨੇ ਬਹੁਜਨ ਸਮਾਜ ਪਾਰਟੀ ਤੋਂ, ਆਸ਼ੀਸ਼ ਕੁਮਾਰ ਪਿੰਡ ਟਿਕੱਰ ਖਾਤਰਿਆ (ਹਮੀਰਪੁਰ) ਅਤੇ ਅਸ਼ੋਕ ਕੁਮਾਰ ਪਿੰਡ ਡੰਗੋਲੀ (ਊਨਾ) ਨੇ ਆਜ਼ਾਦ ਉਮੀਦਵਾਰ ਦੇ ਰੂਪ ‘ਚ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਕਾਂਗੜਾ ਸੰਸਦੀ ਖੇਤਰ ਤੋਂ ਮੰਤਰੀ ਕਿਸ਼ਨ ਕਪੂਰ ਨਿਵਾਸੀ ਖਾਨਿਆਰਾ ਨੇ ਬਤੌਰ ਭਾਜਪਾ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਿਟਾਇਰਡ ਕਰਨਲ ਨਰਿੰਦਰ ਸਿੰਘ ਪਠਾਨੀਆ ਪਿੰਡ ਸੁਲਯਾਨੀ ਨੇ ਆਜ਼ਾਦ ਉਮੀਦਵਾਰ ਦੇ ਰੂਪ ‘ਚ ਨਾਮਜ਼ਦਗੀ ਪੱਤਰ ਭਰਿਆ।
ਮੰਡੀ ਸੰਸਦੀ ਖੇਤਰ ਤੋਂ ਖੁਸ਼ਹਾਲ ਚੰਦ ਠਾਕੁਰ ਪਿੰਡ ਅਤੇ ਡਾਕਘਰ ਨਗਵਾਈ ਨੇ ਭਾਜਪਾ ਉਮੀਦਵਾਰ ਰਾਮਸਵਰੂਪ ਸ਼ਰਮਾ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਾਜੇਂਦਰ ਸੂਰਯੇਵੰਸ਼ੀ ਪਿੰਡ ਤਲਾਹਰ (ਸਰਕਾਰਘਾਟ) ਨੇ ਭਾਰਤੀ ਅੰਬੇਡਕਰ ਪਾਰਟੀ ਤੋਂ , ਚੰਦਰਮਣੀ ਪਿੰਡ ਸੇਰੀ (ਮਝਵਾੜ) ਨੇ ਆਲ ਇੰਡੀਆ ਫਾਰਵਰਡ ਬਲਾਕ ਤੋਂ , ਕਰਤਾਰ ਚੰਦ ਪਿੰਡ ਮਹਾਦੇਵ (ਸੁੰਦਰਨਗਰ)ਨੇ ਆਜ਼ਾਦ ਉਮੀਦਵਾਰਾਂ ਦੇ ਰੂਪ ‘ਚ ਨਾਮਜ਼ਦਗੀ ਪੱਤਰ ਭਰਿਆ।
ਸ਼ਿਮਲਾ ਸੰਸਦੀ ਖੇਤਰ ਤੋਂ ਵਿਕ੍ਰਮ ਸਿੰਘ ਪਿੰਡ ਮਾਜਰਾ (ਨਾਲਾਗੜ੍ਹ) ਨੇ ਬਹੁਜਨ ਸਮਾਜ ਪਾਰਟੀ ਜਦਕਿ ਦੁਲਾ ਰਾਮ ਪਿੰਡ ਸੋਲੰਗ (ਜੁੱਬਲ) ਨੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਪੱਤਰ ਦਾਖਲ ਕੀਤਾ।

Check Also

ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ

ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ …

WP2Social Auto Publish Powered By : XYZScripts.com