ਪੈਰਿਸ, 30 ਜੁਲਾਈ
ਭਾਰਤ ਨੇ ਪੈਰਿਸ ਓਲੰਪਿਕ ਵਿਚ ਪੂਲ ਬੀ ਦੇ ਆਪਣੇ ਹਾਕੀ ਮੁਕਾਬਲੇ ਵਿਚ ਅੱਜ ਆਇਰਲੈਂਡ ਨੂੰ 2-0 ਨਾਲ ਹਰਾ ਦਿੱਤਾ। ਭਾਰਤੀ ਟੀਮ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਪਹਿਲਾ ਗੋਲ 11ਵੇਂ ਮਿੰਟ ਵਿਚ ਪੈਨਲਟੀ ਸਟਰੋਕ ਉੱਤੇ ਤੇ ਦੂਜਾ ਗੋਲ ਪੈਨਲਟੀ ਕਾਰਨਰ ਨਾਲ 19ਵੇਂ ਮਿੰਟ ਵਿਚ ਆਇਆ। ਭਾਰਤ ਦਾ ਇਹ ਤੀਜਾ ਮੈਚ ਸੀ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਜਦੋਂਕਿ ਅਰਜਨਟੀਨਾ ਖਿਲਾਫ਼ 1-1 ਨਾਲ ਡਰਾਅ ਖੇਡਿਆ ਸੀ। -ਪੀਟੀਆਈ
The post ਹਾਕੀ: ਭਾਰਤ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ appeared first on Punjabi Tribune.
Source link