Home / Punjabi News / ਹਵਾਈ ਕਿਰਾਏ ਮਹਿੰਗੇ ਹੋਣਗੇ, 1 ਸਤੰਬਰ ਤੋਂ ਵਧਣਗੀਆਂ ਹਵਾਬਾਜ਼ੀ ਸੁਰੱਖਿਆ ਫੀਸਾਂ

ਹਵਾਈ ਕਿਰਾਏ ਮਹਿੰਗੇ ਹੋਣਗੇ, 1 ਸਤੰਬਰ ਤੋਂ ਵਧਣਗੀਆਂ ਹਵਾਬਾਜ਼ੀ ਸੁਰੱਖਿਆ ਫੀਸਾਂ

ਹਵਾਈ ਕਿਰਾਏ ਮਹਿੰਗੇ ਹੋਣਗੇ, 1 ਸਤੰਬਰ ਤੋਂ ਵਧਣਗੀਆਂ ਹਵਾਬਾਜ਼ੀ ਸੁਰੱਖਿਆ ਫੀਸਾਂ

ਏਅਰ ਲਾਈਨਸ ਗਾਹਕ ਵਲੋਂ ਟਿਕਟ ਬੁਕਿੰਗ ਦੌਰਾਨ ਹਵਾਬਾਜ਼ੀ ਸੁਰੱਖਿਆ ਫੀਸਾਂ ਇਕੱਤਰ ਕਰਦੀਆਂ ਹਨ ਅਤੇ ਇਸਨੂੰ ਸਰਕਾਰ ਦੇ ਹਵਾਲੇ ਕਰਦੀਆਂ ਹਨ।

Image Courtesy Abp Sanjha

ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਬਾਜ਼ੀ ਸੁਰੱਖਿਆ ਫੀਸ ਵਧਾਉਣ ਦਾ ਫੈਸਲਾ ਕੀਤਾ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਹਵਾਬਾਜ਼ੀ ਸੁਰੱਖਿਆ ਫੀਸਾਂ ਵਿਚ ਵਾਧਾ ਹੋਵੇਗਾ। ਇਸ ਨਾਲ ਹਵਾਈ ਯਾਤਰਾ ਥੋੜੀ ਮਹਿੰਗੀ ਹੋ ਜਾਵੇਗੀ। ਇਸ ਕਰਕੇ 1 ਸਤੰਬਰ ਤੋਂ ਹਵਾਈ ਕਿਰਾਏ ਮਹਿੰਗੇ ਹੋ ਸਕਦੇ ਹਨ। ਅਧਿਕਾਰੀਆਂ ਮੁਤਾਬਕ ਘਰੇਲੂ ਉਡਾਣਾਂ ਵਿਚ ਹਵਾਬਾਜ਼ੀ ਸੁਰੱਖਿਆ ਫੀਸਾਂ ਹੁਣ 160 ਰੁਪਏ ਹੋ ਜਾਣਗੀਆਂ। ਅੰਤਰਰਾਸ਼ਟਰੀ ਉਡਾਣਾਂ ਵਿਚ ਇਹ ਵੱਧ ਕੇ 5.2 ਹੋ ਜਾਵੇਗਾ।

ਏਅਰ ਲਾਈਨਸ ਗਾਹਕ ਵਲੋਂ ਟਿਕਟ ਬੁਕਿੰਗ ਦੌਰਾਨ ਹਵਾਬਾਜ਼ੀ ਸੁਰੱਖਿਆ ਫੀਸਾਂ ਇਕੱਤਰ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਸਰਕਾਰ ਦੇ ਹਵਾਲੇ ਕਰਦੀਆਂ ਹਨ। ਹਵਾਬਾਜ਼ੀ ਸੁਰੱਖਿਆ ਫੀਸਾਂ ਦੀ ਵਰਤੋਂ ਦੇਸ਼ ਭਰ ਦੇ ਹਵਾਈ ਅੱਡਿਆਂ ਦੀ ਰੱਖਿਆ ਲਈ ਕੀਤੀ ਜਾਂਦੀ ਹੈ। ਹਵਾਬਾਜ਼ੀ ਮੰਤਰਾਲੇ ਨੇ ਵੀ ਪਿਛਲੇ ਸਾਲ ਇਸ ਫੀਸ ਵਿੱਚ ਵਾਧਾ ਕੀਤਾ ਸੀ।

ਕੋਰੋਨਾਵਾਇਰਸ ਸੰਕਰਮਣ ਨੂੰ ਰੋਕਣ ਲਈ ਲੌਕਡਾਊਨ ਹੋਣ ਕਾਰਨ ਹਵਾਈ ਯਾਤਰਾ ਵੀ ਸੀਮਤ ਹੋ ਗਈ ਹੈ। ਇਸ ਨਾਲ ਏਅਰਲਾਈਨਾਂ ਦੀ ਕਮਾਈ ‘ਤੇ ਬਹੁਤ ਅਸਰ ਹੋਇਆ ਹੈ। ਕੋਰੋਨਾਵਾਇਰਸ ਨੇ ਯਾਤਰਾ, ਸੈਰ-ਸਪਾਟਾ ਅਤੇ ਹਵਾਬਾਜ਼ੀ ਖੇਤਰ ਨੂੰ ਸਭ ਤੋਂ ੲਧ ਪ੍ਰਭਾਵਿਤ ਕੀਤਾ ਹੈ।

News Credit ABP Sanjha

Check Also

ਕਦੇ ਮੂੰਹ ਨਹੀਂ ਲਾਓਗੇ ਸ਼ਰਾਬ, ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਉਪਾਅ

ਕਦੇ ਮੂੰਹ ਨਹੀਂ ਲਾਓਗੇ ਸ਼ਰਾਬ, ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਉਪਾਅ

ਸ਼ਰਾਬ ਕਿਵੇਂ ਛੱਡੀਏ: ਡ੍ਰਿੰਕ ਕਰਨਾ ਅੱਜਕੱਲ੍ਹ ਇੱਕ ਫ਼ੈਸ਼ਨ ਜਿਹਾ ਬਣ ਗਿਆ ਹੈ। ਕਦੀ ਕਦਾਈਂ ਡ੍ਰਿੰਕ …