Home / Punjabi News / ਹਰੀ ਕੇ ਕਲਾਂ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੀ ਨਵੀਂ ਭਰਤੀ ਲਈ ਟ੍ਰਾਇਲ 12 ਦਸੰਬਰ ਨੂੰ

ਹਰੀ ਕੇ ਕਲਾਂ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੀ ਨਵੀਂ ਭਰਤੀ ਲਈ ਟ੍ਰਾਇਲ 12 ਦਸੰਬਰ ਨੂੰ

ਹਰੀ ਕੇ ਕਲਾਂ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੀ ਨਵੀਂ ਭਰਤੀ ਲਈ ਟ੍ਰਾਇਲ 12 ਦਸੰਬਰ ਨੂੰ

ਸ੍ਰੀ ਮੁਕਤਸਰ ਸਾਹਿਬ, 08 ਦਸੰਬਰ (ਕੁਲਦੀਪ ਸਿੰਘ ਘੁਮਾਣ) ਪੰਜਾਬ ਕ੍ਰਿ਼ਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਕਰਵਾਏ ਜਾਂਦੇ ਮੈਚਾਂ ਦੀ ਤਿਆਰੀ ਲਈ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਹਰੀ ਕੇ ਕਲਾਂ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੀ ਨਵੀਂ ਭਰਤੀ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦੇ ਟ੍ਰਾਇਲ ਮਿਤੀ 12 ਦਸੰਬਰ ਐਤਵਾਰ ਨੂੰ ਲਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਨਰੇਰੀ ਜਨਰਲ ਸੈਕਟਰੀ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੋਚਿੰਗ ਸੈਂਟਰ ਵਿੱਚ 10 ਸਾਲ ਤੋਂ ਵੱਧ ਉਮਰ ਦੇੇ ਖਿਡਾਰੀ ਵਿੱਚ ਭਾਗ ਲੈ ਸਕਦੇ ਹਨ। ਇਹ ਟ੍ਰਾਇਲ 12 ਦਸੰਬਰ ਸ਼ਾਮ 3 ਵਜੇ ਹਰੀ ਕੇ ਕਲਾਂ ਗਰਾਉਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਨੀਅਰ ਖਿਡਾਰੀ ਤੇ ਮੈਂਬਰ ਜਸਪਾਲ ਸਿੰਘ ਤੇ ਅਮਨਦੀਪ ਗੋਗੀ ਗਿੱਲ ਦੀ ਦੇਖ-ਰੇਖ ਹੇਠ ਹੋਣਗੇ ਤੇ ਕੋਈ ਟ੍ਰਾਇਲ ਫੀਸ ਵੀ ਨਹੀਂ ਲਈ ਜਾਵੇਗੀ। ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਰੀ ਆਪਣਾ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣ ਇਸ ਸਮੇਂ ਜੌਇੰਟ ਸੈਕਟਰੀ ਸੁਭਾਸ਼ ਖੰਨਾ ਵੀ ਮੌਜੂਦ ਸਨ।

The post ਹਰੀ ਕੇ ਕਲਾਂ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੀ ਨਵੀਂ ਭਰਤੀ ਲਈ ਟ੍ਰਾਇਲ 12 ਦਸੰਬਰ ਨੂੰ first appeared on Punjabi News Online.


Source link

Check Also

194 ਯਾਤਰੀਆਂ ਨਾਲ ਦੱਖਣੀ ਕੋਰੀਆ ਦਾ ਹਵਾਈ ਜਹਾਜ਼ ਖੁੱਲ੍ਹੇ ਦਰਵਾਜ਼ੇ ਨਾਲ ਉੱਡਦਾ ਰਿਹਾ

ਸਿਓਲ, 26 ਮਈ ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਏਸ਼ੀਆਨਾ ਏਅਰਲਾਈਨਜ਼ ਦੇ ਉੱਡਦੇ ਜਹਾਜ਼ …