
ਚੰਡੀਗੜ੍ਹ : ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਜੋ ਕਿ ਪਿਛਲੇ ਮਹੀਨੇ ਦੀ 28 ਤਰੀਕ ਤੋਂ ਗਾਇਬ ਸੀ, ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ| ਹਨੀਪ੍ਰੀਤ ਨੂੰ ਪਟਿਆਲਾ-ਜ਼ਿਕਰਪੁਰ ਰੋਡ ‘ਤੇ ਹਰਿਆਣਾ ਪੁਲਿਸ ਵੱਲੋਂ ਦੁਪਹਿਰੇ 3 ਵਜੇ ਗ੍ਰਿਫਤਾਰ ਕੀਤਾ ਗਿਆ| ਇਸ ਦੌਰਾਨ ਹਨੀਪ੍ਰੀਤ ਦੀ ਗ੍ਰਿਫਤਾਰੀ ਦੀ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਪੀ ਸੀ ਚਾਵਲਾ ਨੇ ਪੁਸ਼ਟੀ ਨੇ ਕੀਤੀ ਹੈ| ਉਨ੍ਹਾਂ ਕਿਹਾ ਕਿ ਹਨੀਪ੍ਰੀਤ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ|