Home / Punjabi News / ਹਰਿਆਣਾ ਦੇ ਇੱਕ ਪਿੰਡ ‘ਚ 300 ਸਾਲ ਬਾਅਦ ਬਦਲੀ ਗਈ ਰੂੜ੍ਹੀਵਾਦੀ ਰਵਾਇਤ

ਹਰਿਆਣਾ ਦੇ ਇੱਕ ਪਿੰਡ ‘ਚ 300 ਸਾਲ ਬਾਅਦ ਬਦਲੀ ਗਈ ਰੂੜ੍ਹੀਵਾਦੀ ਰਵਾਇਤ

ਹਰਿਆਣਾ ਦੇ ਇੱਕ ਪਿੰਡ ‘ਚ 300 ਸਾਲ ਬਾਅਦ ਬਦਲੀ ਗਈ ਰੂੜ੍ਹੀਵਾਦੀ ਰਵਾਇਤ

ਪੰਚਾਇਤ ਨੇ ਹਰਿਆਣਾ ਵਿਚਲੇ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਵਿਚ ਤਕਰੀਬਨ 300 ਸਾਲ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ ਇਥੇ ਰਹਿੰਦੇ ਅਨੁਸੂਚਿਤ ਜਾਤੀ ਦੇ ਹੇੜੀ ਸਮਾਜ ਦੇ ਵਿਅਕਤੀ ਨੂੰ ਘੋੜੇ ’ਤੇ ਬਿਠਾ ਕੇ ਧੂਮਧਾਮ ਨਾਲ ਬਾਰਾਤ ਲਈ ਰਵਾਨਾ ਕੀਤਾ। ਤਕਰੀਬਨ 300 ਸਾਲ ਪਹਿਲਾਂ ਵਸੇ ਪਿੰਡ ਗੋਬਿੰਦਪੁਰਾ ਦੀ ਆਬਾਦੀ 2000 ਦੇ ਕਰੀਬ ਹੈ ਅਤੇ ਇਥੇ ਸਿਰਫ ਦੋ ਸਮਾਜ ਰਾਜਪੂਤ ਅਤੇ ਹੇੜੀ ਦੇ ਲੋਕ ਰਹਿੰਦੇ ਹਨ। ਪਿੰਡ ਵਿਚ ਰਾਜਪੂਤਾਂ ਦੀ ਆਬਾਦੀ 1200 ਅਤੇ ਹੇੜੀ ਸਮਾਜ ਦੇ ਲੋਕਾਂ ਦੀ ਗਿਣਤੀ 800 ਹੈ। ਗੋਬਿੰਦਪੁਰਾ ਪੰਚਾਇਤ ਦੇ ਸਰਪੰਚ ਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ, ‘‘ ਸਾਡਾ ਪਿੰਡ ਪਹਿਲਾਂ ਹਾਲੂਵਾਸ ਮਾਜਰਾ ਦੇਵਸਰ ਪੰਚਾਇਤ ਵਿੱਚ ਆਉਂਦਾ ਸੀ। ਇਸ ਨੂੰ ਹਾਲ ਹੀ ਵਿੱਚ ਵੱਖਰੀ ਪੰਚਾਇਤ ਵਜੋਂ ਮਾਨਤਾ ਮਿਲੀ ਹੈ। ’’ ਉਨ੍ਹਾਂ ਕਿਹਾ,‘‘ ਪੰਚਾਇਤ ਬਣਨ ਦੇ ਸਮੇਂ ਤੋਂ ਹੀ ਸਾਡਾ ਵਿਚਾਰ ਸੀ ਇਥੇ ਸਦੀਆਂ ਤੋਂ ਚਲੀ ਆ ਰਹੀ ਰੂੜ੍ਹੀਵਾਦੀ, ਪੁਰਾਣੀ ਅਤੇ ਪੱਖਪਾਤੀ ਰਵਾਇਤਾਂ ਨੂੰ ਖ਼ਤਮ ਕੀਤਾ ਜਾਵੇ।’’ ਉਨ੍ਹਾਂ ਕਿਹਾ ਕਿ ਤਿੰਨ ਵਰ੍ਹੇ ਪਹਿਲਾਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਪੰਚਾਇਤ ਦੇ ਕੁਝ ਲੋਕ ਨਾਰਾਜ਼ ਹੋ ਗਏ ਸਨ ਅਤੇ ਕੋਈ ਫੈਸਲਾ ਨਹੀਂ ਹੋ ਸਕਿਆ ਸੀ।


Source link

Check Also

ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਖੁਦਕੁਸ਼ੀ

ਪੱਤਰ ਪ੍ਰੇਰਕ ਲਹਿਰਾਗਾਗਾ, 23 ਜੂਨ ਇਥੋਂ ਦੇ ਇਕ ਪ੍ਰਿਟਿੰਗ ਪ੍ਰੈਸ ਦੇ ਮਾਲਕ ਲਲਿਤ ਗੋਇਲ (35) …