Home / World / Punjabi News / ਸੱਤਾ ‘ਚ ਆਉਣ ‘ਤੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਜਾਵੇਗੀ : ਅਮਿਤ ਸ਼ਾਹ

ਸੱਤਾ ‘ਚ ਆਉਣ ‘ਤੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਜਾਵੇਗੀ : ਅਮਿਤ ਸ਼ਾਹ

ਮੋਦਿਨੀਨਗਰ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਭਗਵਾ ਪਾਰਟੀ ਫਿਰ ਤੋਂ ਸੱਤਾ ‘ਚ ਆਉਂਦੀ ਹੈ ਤਾਂ ਉਹ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦੇਵੇਗੀ। ਸ਼ਾਹ ਨੇ ਝਾਰਖੰਡ ਦੇ ਪਲਾਮੂ ਜ਼ਿਲੇ ‘ਚ ਇਕ ਜਨ ਸਭਾ ‘ਚ ਕਿਹਾ,”ਜੇਕਰ ਤੁਸੀਂ ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਓਗੇ ਤਾਂ ਅਸੀਂ ਧਾਰਾ 370 ਹਟਾ ਦੇਵਾਂਗੇ।” ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੌਰਾਨ ਪਾਕਿਸਤਾਨ ਦੇ ਅੱਤਵਾਦੀ ਸਮੂਹ ਭਾਰਤ ਨੂੰ ਲਗਾਤਾਰ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਜਵਾਨਾਂ ਦਾ ਸਿਰ ਵੀ ਕਲਮ ਕਰ ਦਿੱਤਾ ਜਾਂਦਾ ਸੀ। ਭਾਜਪਾ ਪ੍ਰਧਾਨ ਨੇ ਕਿਹਾ,”ਅਸੀਂ ਰਾਸ਼ਟਰ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰ ਸਕਦੇ। ਪਾਕਿਸਤਾਨ ਭਾਰਤ ਤੋਂ ਕਸ਼ਮੀਰ ਨੂੰ ਵੱਖ ਕਰਨਾ ਚਾਹੁੰਦਾ ਹੈ। ਅਸੀਂ ਅਜਿਹਾ ਹੋਣ ਨਹੀਂ ਦੇਵਾਂਗੇ। ਪਾਕਿਸਤਾਨ ਤੋਂ ਗੋਲੀ ਆਏਗੀ ਤਾਂ ਇੱਥੋਂ ਗੋਲਾ ਜਾਵੇਗਾ।”
ਉਮਰ ਅਬਦੁੱਲਾ ਦੀ ਕਸ਼ਮੀਰ ਲਈ ਵੱਖ ਪ੍ਰਧਾਨ ਮੰਤਰੀ ਦੀ ਮੰਗ ਵਾਲੀ ਟਿੱਪਣੀ ‘ਤੇ ਤਿੱਖਾ ਹਮਲਾ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ। ਸ਼ਾਹ ਨੇ ਲੋਕਾਂ ਤੋਂ ਪੁੱਛਿਆ,”ਕੀ ਇਕ ਦੇਸ਼ ‘ਚ 2 ਪ੍ਰਧਾਨ ਮੰਤਰੀ ਹੋਣੇ ਚਾਹੀਦੇ ਹਨ?” ਭਾਜਪਾ ਨੇ ਰਾਸ਼ਟਰ ਨੂੰ ਮੋਦੀ ਦਿੱਤਾ ਅਤੇ ਉਦੋਂ ਤੋਂ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋਈ ਹੈ। ਸ਼ਾਹ ਨੇ ਕਿਹਾ,”ਜਦੋਂ ਦੇਸ਼ 26 ਫਰਵਰੀ ਦੇ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਮਠਿਆਈ ਵੰਡ ਕੇ ਖੁਸ਼ੀ ਮਨਾ ਰਿਹਾ ਸੀ, ਉਦੋਂ ਕਾਂਗਰਸ ਅਤੇ ਪਾਕਿਸਤਾਨ ‘ਚ ਮਾਤਮ ਪਸਰਿਆ ਹੋਇਆ ਸੀ।” ਉਨ੍ਹਾਂ ਨੇ ਕਾਂਗਰਸ ਨੇਤਾ ਸੈਮ ਪਿਤ੍ਰੋਦਾ ਦੇ ਉਸ ਬਿਆਨ ਨੂੰ ਲੈ ਵੀ ਹੱਸਣ ਵਾਲਾ ਦੱਸਿਆ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਕੁਝ ਲੜਕਿਆਂ ਨੇ ਗਲਤੀ ਕੀਤੀ ਸੀ ਅਤੇ ਬੰਬ ਸੁੱਟੇ ਅਤੇ ਗੱਲਬਾਤ ਕਰਨ ਦੀ ਵਕਾਲਤ ਕੀਤੀ ਸੀ।

Check Also

ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਕੋਰੋਨਾ ਪੌਜ਼ੇਟਿਵ

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆਈ ਹੈ।ਉਹ …

%d bloggers like this: