Home / World / Punjabi News / ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ

ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ

ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ ਬਾਘਾ ਲਈ ਵੋਟਾਂ ਮੰਗੀਆਂ। ਸਨੀ ਦਿਓਲ ਨੇ ਫਗਵਾੜਾ ਦੇ ਬਾਜ਼ਾਰਾਂ ‘ਚ ਜੀਪ ‘ਤੇ ਬੈਠ ਕੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਸੰਨੀ ਨੂੰ ਵੇਖਣ ਲਈ ਵੱਡੀ ਗਿਣਤੀ ‘ਚ ਲੋਕ ਮੌਜੂਦ ਸੀ। ਸੰਨੀ ਦਿਓਲ ਨੇ ਜਿਥੇ ਆਪਣੇ ਫੈਨਜ਼ ਨੂੰ ਆਟੋਗ੍ਰਾਫ ਦਿੱਤੇ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਲੇਬੀਆਂ ਵੀ ਖੁਆਈਆਂ।

ਜਲੰਧਰ: ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ ਬਾਘਾ ਲਈ ਵੋਟਾਂ ਮੰਗੀਆਂ। ਸਨੀ ਦਿਓਲ ਨੇ ਫਗਵਾੜਾ ਦੇ ਬਾਜ਼ਾਰਾਂ ‘ਚ ਜੀਪ ‘ਤੇ ਬੈਠ ਕੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਸੰਨੀ ਨੂੰ ਵੇਖਣ ਲਈ ਵੱਡੀ ਗਿਣਤੀ ‘ਚ ਲੋਕ ਮੌਜੂਦ ਸੀ। ਸੰਨੀ ਦਿਓਲ ਨੇ ਜਿਥੇ ਆਪਣੇ ਫੈਨਜ਼ ਨੂੰ ਆਟੋਗ੍ਰਾਫ ਦਿੱਤੇ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਲੇਬੀਆਂ ਵੀ ਖੁਆਈਆਂ।

ਸੰਨੀ ਨੇ ਫਗਵਾੜਾ ਤੋਂ ਬਾਅਦ ਮੁਕੇਰੀਆਂ ਵੀ ਰੋਡ ਸ਼ੋਅ ਕਰਨਾ ਸੀ। ਇਸ ਲਈ ਉਹ ਫਗਵਾੜੇ ਦਾ ਥੋੜ੍ਹਾ ਰੋਡ ਸ਼ੋਅ ਛੱਡ ਕੇ ਮੁਕੇਰੀਆਂ ਚਲੇ ਗਏ। ਸੰਨੀ ਦੇ ਰੋਡ ਸ਼ੋਅ ਤੋਂ ਬਾਅਦ ਰਾਜੇਸ਼ ਬਾਘਾ ਕਾਫੀ ਖੁਸ਼ ਦਿੱਸੇ ਤੇ ਜਿੱਤ ਦਾ ਦਾਅਵਾ ਕਰਦੇ ਰਹੇ।

ਬਾਘਾ ਦਾ ਕਹਿਣਾ ਹੈ ਕੇ ਬੀਜੇਪੀ ਸਭ ਤੋਂ ਵੱਡੀ ਪਾਰਟੀ ਹੈ। ਵੱਡੀ ਪਾਰਟੀ ਦਾ ਟਿਕਟ ਮਿਲਣਾ ਮਾਣ ਵਾਲੀ ਗੱਲ ਹੈ। ਮੇਰੇ ਪਰਿਵਾਰ ਵਿੱਚੋਂ ਤਾਂ ਕੋਈ ਸਰਪੰਚੀ ਵੀ ਨਹੀਂ ਲੜਿਆ। ਮੈਂ ਬੜੇ ਆਮ ਘਰ ਵਿੱਚੋਂ ਹਾਂ, ਲੋਕਾਂ ਨੂੰ ਇਹ ਗੱਲ ਚੰਗੀ ਲੱਗ ਰਹੀ ਹੈ। ਅਸੀਂ ਜਿੱਤ ਦਰਜ ਕਰਾਂਗੇ।

Check Also

ਕਰਤਾਰਪੁਰ ਜਾਣ ਲਈ 20 ਡਾਲਰ ਭਰਨ ਲਈ SGPC ਤੇ ਪੰਜਾਬ ਸਰਕਾਰ ਇੱਕ ਦੂਜੇ ਨੂੰ ਕਹਿਣ ਲੱਗੇ

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ …

WP2Social Auto Publish Powered By : XYZScripts.com