Home / World / Punjabi News / ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ‘ਤੇ ਦਿੱਲੀ ‘ਚ ਸਿੱਖ ਲੋਕਾਂ ਦਾ ਰੋਸ ਪ੍ਰਦਰਸ਼ਨ

ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ‘ਤੇ ਦਿੱਲੀ ‘ਚ ਸਿੱਖ ਲੋਕਾਂ ਦਾ ਰੋਸ ਪ੍ਰਦਰਸ਼ਨ

ਨਵੀਂ ਦਿੱਲੀ—ਕਾਂਗਰਸ ਨੇਤਾ ਸੈਮ ਪਿਤਰੋਦਾ ਨੇ 1984 ਦੇ ਦੰਗਿਆਂ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਅੱਜ ਭਾਵ ਸ਼ੁੱਕਰਵਾਰ ਨੂੰ ਦਿੱਲੀ ‘ਚ ਸਿੱਖ ਭਾਈਚਾਰੇ ਦੇ ਲੋਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਰਾਹੁਲ ਗਾਂਧੀ ਦੇ ਘਰ ਬਾਹਰ ਪ੍ਰਦਰਸ਼ਨ ਕਰਦੇ ਦੇਖੇ ਗਏ।

ਹਾਲਾਂਕਿ ਆਪਣੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਹੋ ਰਹੇ ਵਿਰੋਧ ਦੌਰਾਨ ਸੈਮ ਪਿਤਰੋਦਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਅੰਮ੍ਰਿਤਸਰ ਸਥਿਤ ਦਰਬਾਰ ਸਾਹਬ ‘ਚ ਖਿਚਵਾਈਆਂ ਸੀ। ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਸੈਮ ਪਿਤਰੋਦਾ ਨੇ ‘ਸਿੱਖ ਧਰਮ ਨੂੰ ਮਹਾਨ ਧਰਮ’ ਵੀ ਲਿਖਿਆ ਹੈ।

ਇਹ ਹੈ ਪੂਰਾ ਮਾਮਲਾ-

ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਮ ਪਿਤਰੋਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਹ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ, ”ਹੁਣ ਕੀ ਹੈ 84 ਦਾ? ਤੁਸੀਂ ਕੀ ਕੀਤਾ ਪੰਜ ਸਾਲਾਂ ‘ਚ ਉਸ ਦੀ ਗੱਲ ਕਰੋ। 84 ‘ਚੋ ਹੋਇਆ ਤਾਂ ਹੋਇਆ ਤੁਸੀਂ ਕੀ ਕੀਤਾ? ਤੁਸੀਂ ਰੋਜ਼ਗਾਰ ਦੇਣ ਦੇ ਵਾਅਦੇ ਕਰ ਜਨਤਾ ਤੋਂ ਵੋਟਾਂ ਦੀ ਮੰਗੀਆਂ ਸੀ। ਤੁਸੀਂ 200 ਸਮਾਰਟ ਸਿਟੀ ਬਣਾਉਣ ਦਾ ਲੋਕਾਂ ਨੂੰ ਸੁਪਨਾ ਦਿਖਾਇਆ ਸੀ। ਇਸ ਨੂੰ ਵੀ ਤੁਸੀਂ ਪੂਰਾ ਨਹੀਂ ਕਰ ਸਕੇ। ਤੁਸੀਂ ਕੁਝ ਵੀ ਨਹੀਂ ਕੀਤਾ ਹੈ?”

 

Check Also

ਅਯੁੱਧਿਆ ਅੱਤਵਾਦੀ ਹਮਲੇ ‘ਤੇ 14 ਸਾਲ ਬਾਅਦ ਫੈਸਲਾ, 4 ਦੋਸ਼ੀਆਂ ਨੂੰ ਉਮਰ ਕੈਦ, ਇਕ ਬਰੀ

ਲਖਨਊ— ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ‘ਚ 2005 ‘ਚ ਹੋਏ ਅੱਤਵਾਦੀ ਹਮਲੇ ‘ਚ ਮੰਗਲਵਾਰ …

WP Facebook Auto Publish Powered By : XYZScripts.com