ਮੁੰਬਈ, 27 ਸਤੰਬਰ
ਅਦਾਕਾਰ ਤੇ ਫ਼ਿਲਮਸਾਜ਼ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਸੈਂਸਰ ਬੋਰਡ ਵੱਲੋਂ ਫਿਲਮ ‘ਐਮਰਜੈਂਸੀ’ ਦੇ ਕੁਝ ਦ੍ਰਿਸ਼ਾਂ ’ਤੇ ਕੈਂਚੀ ਫੇਰਨ ਸਬੰਧੀ ਸੁਝਾਅ ‘ਬੇਤੁਕਾ’ ਹੈ। ਕੰਗਨਾ ਨੇ ਕਿਹਾ ਕਿ ਉਸ ਨੂੰ ਇਸ ਸਬੰਧੀ ਸੈਂਸਰ ਬੋਰਡ ਵੱਲੋਂ ਪੱਤਰ ਵੀ ਮਿਲਿਆ ਹੈ। ਮੰਡੀ ਤੋਂ ਸੰਸਦ ਮੈਂਬਰ ਰਣੌਤ ਨੇ ਕਿਹਾ ਕਿ ਬੋਰਡ ਵੱਲੋਂ ਦਿੱਤੇ ਕੁਝ ਸੁਝਾਅ ‘ਬੇਤੁਕੇ’ ਜਾਪਦੇ ਹਨ ਤੇ ਉਨ੍ਹਾਂ ਦੀ ਟੀਮ ਅਜੇ ਵੀ ਫ਼ਿਲਮ ਦੀ ਅਖੰਡਤਾ ਦੀ ਸੁਰੱਖਿਆ ਲਈ ਆਪਣੇ ਸਟੈਂਡ ’ਤੇ ਕਾਇਮ ਹੈ। ਮੀਡੀਆ ਦੇ ਇਕ ਹਿੱਸੇ ਵਿਚ ਆਈਆਂ ਰਿਪੋਰਟਾਂ ਕਿ ਸੈਂਸਰ ਬੋਰਡ ਨੇ ਫ਼ਿਲਮ ਵਿਚ 13 ਕੱਟ ਲਾਉਣ ਦੀ ਸਿਫਾਰਸ਼ ਕੀਤੀ ਹੈ, ਮਗਰੋਂ ਕੰਗਨਾ ਨੇ ਕਿਹਾ ਕਿ ਟੀਮ ‘ਫ਼ਿਲਮ ਦੀ ਪ੍ਰਮਾਣਿਕਤਾ ਬਣਾਈ ਰੱਖਣ ਲਈ ਦ੍ਰਿੜ੍ਹ ਹੈ।’ ਫ਼ਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਸਿੱਖ ਭਾਈਚਾਰੇ ਵੱਲੋੋਂ ਇਸ ਵਿਚਲੇ ਕੁਝ ਦ੍ਰਿਸ਼ਾਂ ’ਤੇ ਇਤਰਾਜ਼ ਜਤਾਉਣ ਮਗਰੋਂ ਫ਼ਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਅਮਲ ਰੁਕ ਗਿਆ ਸੀ। -ਪੀਟੀਆਈ
The post ਸੈਂਸਰ ਬੋਰਡ ਦਾ ‘ਐਮਰਜੈਂਸੀ’ ਵਿੱਚ ਕੱਟਾਂ ਬਾਰੇ ਸੁਝਾਅ ‘ਬੇਤੁਕਾ’: ਰਣੌਤ appeared first on Punjabi Tribune.
Source link