Home / Community-Events / ਸੂਰਜ ਛਿੱਪਣ ਤੋ ਪਿਛੋ ਆਪਣੀਆਂ ਖਿਲੌਣਾ ਗੰਨ ਘਰੋ ਬਾਹਰ ਨਾ ਲਿਜਾਉ

ਸੂਰਜ ਛਿੱਪਣ ਤੋ ਪਿਛੋ ਆਪਣੀਆਂ ਖਿਲੌਣਾ ਗੰਨ ਘਰੋ ਬਾਹਰ ਨਾ ਲਿਜਾਉ

03-30-edm-replicas1supplied-copy.jpg.size.xxlarge.promoਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪੁਲਿਸ ਨੇ ਸਾਰਿਆਂ ਨੂੰ ਸੂਚਨਾ ਦਿਦਆ ਹੋਇਆ ਦੱਸਿਆ ਕਿ ਕੋਈ ਵੀ ਆਪਣੀ ਖਿਲੌਣਾ ਗੰਨ ਸੂਰਜ ਛਿੱਪਣ ਤੋ ਬਾਅਦ ਘਰੋ ਬਾਹਰ ਨਾ ਲੈ ਕੇ ਜਾਉ ਕਿਉਕਿ ਇਹ ਬਿਲਕੁਲ ਅਸਲੀ ਗੰਨ ਦਾ ਭੁਲੇਖਾ ਪਾਉਦੀ ਹੈ,ਜਿਸ ਦੇ ਕਰਕੇ ਤੁਹਾਨੂੰ ਅਸਲੀ ਖਤਰਾ ਮੁੱਲ ਲੈਣਾ ਪੈ ਸਕਦਾ ਹੈ।ਇਸ ਦੇ ਬਾਰੇ ਵਿਚ ਇਕ ਪੁਲਿਸ ਦੀ ਗਸਤ ਕਰਨ ਵਾਲੇ ਅਧਿਕਾਰੀ ਸਟੀਵ ਸਾਰਪ ਨੇ ਦੱਸਿਆ ਕਿ  ਇਸ ਸਮੇ ਬਜਾਰ ਵਿਚ ਬਹੁਤ ਸਾਰੀਆਂ ਪਲਾਸਟਿਕ ਦੀਆਂ ਗੰਨਾਂ ਆ ਗਈਆਂ ਹਨ ਜੋ ਗਰਮੀਆਂ ਦੇ ਦਿਨਾਂ ਵਿਚ ਬੱਚੇ ਤੇ ਵੱਡੇ ਲੈ ਕਿ ਘੂਮਦੇ ਹਨ।ਇਹਨਾ ਅਸਲੀ ਤੇ ਨਕਲੀ ਵਿਚ ਕਿਸੇ ਨੂੰ ਵੀ ਕੋਈ ਫਰਕ ਨਹੀ ਲੱਗਦਾ ਕਿ ਅਸਲੀ ਕਿਹੜੀ ਗੰਨ ਹੈ ਤੇ ਨਕਲੀ ਕਿਹੜੀ ਹੈ।ਸਾਰਜੈਟ ਚੈਪਮਨ ਲੀਅ ਨੇ ਦੱਸਿਆ ਕਿ ਅਜਿਹੇ ਕਈ ਕੇਸ ਸਾਹਮਣੇ ਆਏ ਹਨ ਕਿ ਕਈ ਵਿਅਕਤੀ ਨਕਲੀ ਲੈ ਕਿ ਘੁੰਮਦੇ ਹੋਏ ਅਸੀ ਘੇਰਾ ਪਾਕੇ ਅਸਲੀ ਦੇ ਭੂਲੇਖੇ ਫੜੇ ਹਨ।ਇਕ ਘਟਨਾ ਤਾ ਕੌਨਕੋਡੀਆ ਯੂਨੀਵਰਸਟੀ ਦੇ ਕੋਲ ਵਾਪਰੀ ਸੀ ਜਦੋ ਸਾਨੂੰ ਸੂਚਨਾ ਮਿਲੀ ਕਿ ਕੋਈ ਵਿਅਕਤੀ ਲੰਮੀ ਨਾਲੀ ਵਾਲੀ ਆਟੋਮੈਟਿਕ ਗੰਨ ਲੈ ਕੇ ਘੁਮ ਰਿਹਾ ਹੈ।ਇਸ ਕਰਕੇ ਸਾਨੂੰ ਇਸ ਯੂਨੀਵਰਸਟੀ ਨੂੰ ਕੁਝ ਸਮੇ ਦੇ ਲਈ ਬੰਦ ਕਰਨਾ ਪਿਆ ਸੀ।ਪੁਲਿਸ ਨੇਨਕਿਹਾ ਕਿ ਅਜਿਹੀ ਗਲਤੀ ਕਰਕੇ ਆਪਣੇ ਆਪ ਨੂੰ ਖਤਰੇ ਵਿਚ ਨਾ ਪਾਵੋ ਕਿਉਕਿ ਕਈ ਵਾਰ ਪੁਲਿਸ ਭੁਲੇਖੇ ਦੇ ਨਾਲ ਹੀ ਗੋਲੀ ਚਲਾ ਸਕਦੀ ਹੈ।

Check Also

Urban Real Estate Services

Urban Real Estate Services Ltd., Calgary organized Christmas Party at Empire Banquet Hall, Calgary last …