Breaking News
Home / Punjabi News / ਸੂਬਿਆਂ ਦੇ ਵਿਕਾਸ ਨਾਲ ਹੀ ਹੋਵੇਗਾ ਦੇਸ਼ ਦਾ ਵਿਕਾਸ: ਮੋਦੀ

ਸੂਬਿਆਂ ਦੇ ਵਿਕਾਸ ਨਾਲ ਹੀ ਹੋਵੇਗਾ ਦੇਸ਼ ਦਾ ਵਿਕਾਸ: ਮੋਦੀ

ਤਿਰੂਵਨੰਤਪੁਰਮ, 25 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਰਲਾ ਦੀ ਪਹਿਲੀ ‘ਵੰਦੇ ਭਾਰਤ ਐਕਸਪ੍ਰੈਸ’ ਨੂੰ ਹਰੀ ਝੰਡੀ ਦਿਖਾਈ। ਇਸ ਦੇ ਨਾਲ ਹੀ ਉਨ੍ਹਾਂ ਕੋਚੀ ਜਲ ਮੈਟਰੋ ਸਣੇ ਕਈ ਵਿਕਾਸ ਪ੍ਰਾਜੈਕਟ ਕੌਮ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਨੀਂਹ ਪੱਥਰ ਰੱਖੇ ਅਤੇ 3200 ਕਰੋੜ ਦੀ ਲਾਗਤ ਤੋਂ ਜ਼ਿਆਦਾ ਵਾਲੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਹਿਕਾਰੀ ਸੰਘਵਾਦ ‘ਤੇ ਜ਼ੋਰ ਦਿੰਦੀ ਹੈ ਜਿਸ ਦਾ ਮੰਨਣਾ ਹੈ ਕਿ ਸੂਬਿਆਂ ਦੇ ਵਿਕਾਸ ਨਾਲ ਹੀ ਦੇਸ਼ ਦਾ ਵਿਕਾਸ ਹੋਵੇਗਾ। ਮੋਦੀ ਨੇ ਕਿਹਾ,’ਕੇਂਦਰ ਸਰਕਾਰ ਸਹਿਕਾਰੀ ਸੰਘਵਾਦ ‘ਤੇ ਜ਼ੋਰ ਦਿੰਦੀ ਹੈ। ਇਸ ਦਾ ਮੰਨਣਾ ਹੈ ਕਿ ਸੂਬਿਆਂ ਦਾ ਵਿਕਾਸ ਦੇਸ਼ ਦੇ ਵਿਕਾਸ ਵਿੱਚ ਕੜੀ ਵਜੋਂ ਕੰਮ ਕਰਦਾ ਹੈ। ਇਸ ਲਈ ਜੇ ਕੇਰਲਾ ਦਾ ਵਿਕਾਸ ਹੁੰਦਾ ਹੈ ਤਾਂ ਇਸ ਨਾਲ ਭਾਰਤ ਦਾ ਵੀ ਤੇਜ਼ੀ ਨਾਲ ਵਿਕਾਸ ਹੋਵੇਗਾ। ਦੱਖਣੀ ਸੂਬੇ ਦੀ ਦੋ ਰੋਜ਼ਾ ਫੇਰੀ ਮੌਕੇ ਪ੍ਰਧਾਨ ਮੰਤਰੀ ਨੇ ਅੱਜ ਪਹਿਲਾਂ ਸੂਬੇ ਦੀ ‘ਵੰਦੇ ਭਾਰਤ ਐਕਸਪ੍ਰੈਸ’ ਸੇਵਾ ਦੀ ਹਰੀ ਝੰਡੀ ਦਿਖਾਈ। ਇਸ ਮਗਰੋਂ ਸੈਂਟਰਲ ਸਟੇਡੀਅਮ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੇਰਲਾ ਦੇ ਲੋਕ ਪੜ੍ਹੇ ਲਿਖੇ, ਮਿਹਨਤੀ, ਯੋਗ ਤੇ ਬੁੱਧੀਜੀਵੀ ਹਨ ਅਤੇ ਉਹ ਵਿਸ਼ਵ ਭਰ ਦੇ ਮੁਲਕਾਂ ਵਿੱਚ ਆਰਥਿਕ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹਨ।’ ਉਨ੍ਹਾਂ ਕਿਹਾ ਕਿ ਆਲਮੀ ਪੱਧਰ ‘ਤੇ ਭਾਰਤ ਨੂੰ ‘ਵਿਕਾਸ ਦੇ ਚਮਕਦੇ’ ਕੇਂਦਰ ਵਜੋਂ ਦੇਖਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸੰਸਾਰ ਦੇ ਵਿਸ਼ਵਾਸ ਕਰਨ ਪਿੱਛੇ ਕਈ ਕਾਰਨ ਸਨ। ਇਨ੍ਹਾਂ ਵਿੱਚ ਫੈਸਲਾ ਲੈਣ ਵਾਲੀ ਸਰਕਾਰ, ਇਸ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿਵੇਸ਼, ਜਨਸੰਖਿਅਕ ਲਾਭਾਂਸ਼ ਪ੍ਰਾਪਤ ਕਰਨ ਲਈ ਨਿਵੇਸ਼ ਤੇ ਨੌਜਵਾਨਾਂ ਨੂੰ ਕੁਸ਼ਲ ਬਣਾਉਣਾ ਸ਼ਾਮਲ ਹਨ। ਉਨ੍ਹਾਂ ਕਿਹਾ,’ਭਾਰਤ ਦੀ ਵਧ ਰਹੀ ਤਾਕਤ ਦਾ ਫਾਇਦਾ ਵਿਦੇਸ਼ਾਂ ਵਿੱਚ ਵੱਸਣ ਵਾਲੇ ਭਾਰਤੀਆਂ ਨੂੰ ਵੀ ਮਿਲਿਆ ਹੈ। ਦੇਸ਼ ਵਿੱਚ ਵਿਕਾਸ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ ਨੌਂ ਸਾਲ ਵਿੱਚ ਸੰਪਰਕ ਦੇ ਬੁਨਿਆਦੀ ਢਾਂਚੇ ‘ਤੇ ਕੰਮ ਕੀਤਾ ਗਿਆ ਹੈ। ਇਸ ਨੂੰ ਜਾਰੀ ਰੱਖਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਉੱਪਰ ਇਸ ਵਰ੍ਹੇ ਦੇ ਬਜਟ ਵਿੱਚ 10 ਲੱਖ ਕਰੋੜ ਤੋਂ ਵੱਧ ਰੱਖੇ ਹੋਏ ਹਨ।’

ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਤੋਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਉਨ੍ਹਾਂ ਟਰੇਨ ਦੇ ਇਕ ਡੱਬੇ ਅੰਦਰ ਸਕੂਲੀ ਬੱਚਿਆਂ ਦੇ ਸਮੂਹ ਨਾਲ ਗੱਲਬਾਤ ਕੀਤੀ। ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੀ ਮੌਕੇ ‘ਤੇ ਮੌਜੂਦ ਸਨ। -ਪੀਟੀਆਈ


Source link

Check Also

ਕੈਨੇਡਾ ’ਚ ਸੁਰੱਖਿਆ ਦੇ ਮੱਦੇਨਜ਼ਰ ਕੰਮਕਾਜ ’ਚ ਵਿਘਨ ਪਿਆ, ਜਿਸ ਕਾਰਨ ਭਾਰਤੀ ਹਾਈ ਕਮਿਸ਼ਨ ਤੇ ਕੌਂਸਲਖਾਨੇ ਵੀਜ਼ਾ ਪ੍ਰਕਿਰਿਆ ਅੱਗੇ ਤੋਰਨ ਦੇ ਅਸਮਰਥ: ਭਾਰਤ

ਨਵੀਂ ਦਿੱਲੀ, 21 ਸਤੰਬਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ …