Home / Punjabi News / ਸੁਪਰੀਮ ਕੋਰਟ ਵੱਲੋਂ ਯੂਟਿਊਬਰ ‘ਸਾਵੁੱਕੂ’ ਸ਼ੰਕਰ ਨੂੰ ਰਿਹਾਅ ਕਰਨ ਦੇ ਹੁਕਮ

ਸੁਪਰੀਮ ਕੋਰਟ ਵੱਲੋਂ ਯੂਟਿਊਬਰ ‘ਸਾਵੁੱਕੂ’ ਸ਼ੰਕਰ ਨੂੰ ਰਿਹਾਅ ਕਰਨ ਦੇ ਹੁਕਮ

ਨਵੀਂ ਦਿੱਲੀ, 18 ਜੁਲਾਈ
ਸੁਪਰੀਮ ਕੋਰਟ ਨੇ ਅੱਜ ਯੂਟਿਊਬਰ ‘ਸਾਵੁੱਕੂ’ ਸ਼ੰਕਰ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ ਜਿਸ ਨੂੰ ਤਾਮਿਲਨਾਡੂ ਸਰਕਾਰ ਵੱਲੋਂ ਮਈ ਵਿੱਚ ਗੁੰਡਾ ਐਕਟ ਤਹਿਤ ਹਿਰਾਸਤ ’ਚ ਲਿਆ ਗਿਆ ਸੀ। ਇਸ ਸਮੇਂ ਕੋਇੰਬਟੂਰ ਦੀ ਕੇਂਦਰੀ ਜੇਲ੍ਹ ’ਚ ਬੰਦ ਸ਼ੰਕਰ ਨੂੰ ਅੰਤਰਿਮ ਰਾਹਤ ਦਿੰਦਿਆਂ ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਅਹਿਸਾਨੂੱਦੀਨ ਅਮਾਨੁੱਲ੍ਹਾ ਨੇ ਕਿਹਾ ਕਿ ਉਹ ਮਾਮਲੇ ’ਤੇ ਮੈਰਿਟ ਦੇ ਆਧਾਰ ’ਤੇ ਫ਼ੈਸਲਾ ਨਹੀਂ ਕਰਨਗੇ ਕਿਉਂਕਿ ਮਦਰਾਸ ਹਾਈ ਕੋਰਟ ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ। ਬੈਂਚ ਨੇ ਸਬੰਧਤ ਧਿਰਾਂ ਵੱਲੋਂ ਹਾਜ਼ਰ ਵਕੀਲਾਂ ਦੀ ਇਹ ਦਲੀਲ ਦਰਜ ਕੀਤੀ ਕਿ ਉਹ ਮਾਮਲੇ ਦੀ ਸੁਣਵਾਈ ’ਚ ਤੇਜ਼ੀ ਲਿਆਉਣ ਲਈ ਸੋਮਵਾਰ ਜਾਂ ਮੰਗਲਵਾਰ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਜਾਂ ਢੁੱਕਵੇਂ ਬੈਂਚ ਸਾਹਮਣੇ ਮਾਮਲਾ ਉਠਾਉਣਗੇ। -ਪੀਟੀਆਈ

The post ਸੁਪਰੀਮ ਕੋਰਟ ਵੱਲੋਂ ਯੂਟਿਊਬਰ ‘ਸਾਵੁੱਕੂ’ ਸ਼ੰਕਰ ਨੂੰ ਰਿਹਾਅ ਕਰਨ ਦੇ ਹੁਕਮ appeared first on Punjabi Tribune.


Source link

Check Also

ਭਾਰਤ-ਪਾਕਿਸਤਾਨ ਵਿਚਾਲੇ ਤਣਾਅ ‘ਤੇ ਡੌਨਲਡ ਟਰੰਪ ਨੇ ਕਹੀ ਇਹ ਗੱਲ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ …