Home / Punjabi News / ਸੁਪਰੀਮ ਕੋਰਟ ਨੇ 800 ਸਾਲ ਪੁਰਾਣੀ ਪਰੰਪਰਾ ਨੂੰ ਕੀਤਾ ਇਕ ਪਾਸੇ

ਸੁਪਰੀਮ ਕੋਰਟ ਨੇ 800 ਸਾਲ ਪੁਰਾਣੀ ਪਰੰਪਰਾ ਨੂੰ ਕੀਤਾ ਇਕ ਪਾਸੇ

ਸੁਪਰੀਮ ਕੋਰਟ ਨੇ 800 ਸਾਲ ਪੁਰਾਣੀ ਪਰੰਪਰਾ ਨੂੰ ਕੀਤਾ ਇਕ ਪਾਸੇ

ਕੇਰਲਾ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖਲੇ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ : ਕੇਰਲਾ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖਲੇ ‘ਤੇ ਲੱਗੀ ਰੋਕ ਹੁਣ ਖ਼ਤਮ ਹੋ ਗਈ ਹੈ। ਅੱਜ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ ਔਰਤਾਂ ਦੇ ਪੱਖ ਵਿਚ ਆਪਣਾ ਇਤਿਹਾਸਕ ਫ਼ੈਸਲਾ ਸੁਣਾਇਆ। ਕਰੀਬ 800 ਸਾਲ ਪੁਰਾਣੇ ਇਸ ਮੰਦਰ ਵਿਚ ਇਹ ਮਾਨਤਾ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ ਕਿ ਔਰਤਾਂ ਨੂੰ ਮੰਦਰ ਵਿਚ ਦਾਖਲ ਨਾ ਹੋਣ ਦਿੱਤਾ ਜਾਵੇ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਚੰਦਰਚੂਹੜ, ਜਸਟਿਸ ਨਰੀਮਨ, ਜਸਟਿਸ ਖਾਨਵਿਲਕਰ ਨੇ ਔਰਤਾਂ ਦੇ ਪੱਖ ਵਿਚ ਫ਼ੈਸਲਾ ਸੁਣਾਇਆ, ਜਦੋਂਕਿ ਜਸਟਿਸ ਇੰਦੂ ਮਲਹੋਤਰਾ ਨੇ ਸਬਰੀਮਾਲਾ ਮੰਦਰ ਦੇ ਪੱਖ ਵਿਚ ਫ਼ੈਸਲਾ ਸੁਣਾ ਦਿੱਤਾ। ਅਦਾਲਤ ਨੇ ਕਿਹਾ ਕਿ ਸ਼ਰਧਾ ਦੇ ਨਾਂ ‘ਤੇ ਲਿੰਗ ਭੇਦ ਨਹੀਂ ਕੀਤਾ ਜਾ ਸਕਦਾ ਹੈ। ਕਾਨੂੰਨ ਅਤੇ ਸਮਾਜ ਦਾ ਕੰਮ ਸਾਰਿਆਂ ਨੂੰ ਬਰਾਬਰੀ ਨਾਲ ਦੇਖਣ ਦਾ ਹੈ। ਔਰਤਾਂ ਲਈ ਦੋਹਰਾ ਮਾਪਦੰਡ ਉਨ੍ਹਾਂ ਦੇ ਸਨਮਾਨ ਨੂੰ ਘੱਟ ਕਰਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜਦੋਂ ਮਰਦ ਮੰਦਰ ਵਿਚ ਜਾ ਸਕਦੇ ਹਨ ਤਾਂ ਔਰਤਾਂ ਵੀ ਪੂਜਾ ਕਰ ਸਕਦੀਆਂ ਹਨ। ਔਰਤਾਂ ਮਰਦਾਂ ਨਾਲੋਂ ਕਿਸੇ ਵੀ ਮਾਮਲੇ ਵਿਚ ਘੱਟ ਨਹੀਂ ਹੈ।

Check Also

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ …