Home / World / Punjabi News / ਸੁਨੰਦਾ ਪੁਸ਼ਕਰ ਮਾਮਲਾ: ਕਾਂਗਰਸੀ ਨੇਤਾ ਸ਼ਸ਼ੀ ਥਰੂਰ ਖਿਲਾਫ 5 ਜੂਨ ਨੂੰ ਆਵੇਗਾ ਵੱਡਾ ਫੈਸਲਾ

ਸੁਨੰਦਾ ਪੁਸ਼ਕਰ ਮਾਮਲਾ: ਕਾਂਗਰਸੀ ਨੇਤਾ ਸ਼ਸ਼ੀ ਥਰੂਰ ਖਿਲਾਫ 5 ਜੂਨ ਨੂੰ ਆਵੇਗਾ ਵੱਡਾ ਫੈਸਲਾ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅੱਜ ਕਿਹ ਕਿ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਦੋਸ਼ੀ ਦੇ ਤੌਰ ‘ਤੇ ਤਲਬ ਕਰਨ ਦੇ ਸਵਾਲ ‘ਤੇ ਪੰਜ ਜੂਨ ਨੂੰ ਆਪਣਾ ਆਦੇਸ਼ ਸੁਣਾਏਗੀ। ਪਰਿਵਾਰਕ ਮੈਂਬਰ ਵੱਲੋਂ ਵਕੀਲ ਨੇ ਕਿਹਾ ਕਿ ਥਰੂਰ ਨੂੰ ਤਲਬ ਕਰਨ ਲਈ ਉਸ ਦੇ ਕੋਲ ਪ੍ਰਾਪਤ ਸਬੂਤ ਹਨ।
ਇਸ ਦੇ ਬਾਅਦ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਕਿਹਾ ਕਿ ਉਹ ਬਾਅਦ ‘ਚ ਆਦੇਸ਼ ਸੁਣਾਉਣਗੇ। ਦਿੱਲੀ ਪੁਲਸ ਨੇ 14 ਮਈ ਨੂੰ ਤਿਰੂਵੰਤਪੁਰਮ ਤੋਂ ਲੋਕਸਭਾ ਮੈਂਬਰ ਥਰੂਰ ‘ਤੇ ਸੁਨੰਦਾ ਨੂੰ ਆਤਮ-ਹੱਤਿਆ ਲਈ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਸੀ। ਦਿੱਲੀ ਪੁਲਸ ਨੇ ਅਦਾਲਤ ਨੂੰ ਕਿਹਾ ਕਿ ਥਰੂਰ ਨੂੰ ਸਾਢੇ ਚਾਰ ਸਾਲ ਪੁਰਾਣੇ ਮਾਮਲੇ ‘ਚ ਦੋਸ਼ੀ ਦੇ ਤੌਰ ‘ਤੇ ਤਲਬ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਕੋਲ ਪ੍ਰਾਪਤ ਸਬੂਤ ਹਨ।
ਦਿੱਲੀ ਪੁਲਸ ਨੇ 300 ਪੰਨਿਆਂ ਦੇ ਦੋਸ਼ ਪੱਤਰ ‘ਚ ਥਰੂਰ ਨੂੰ ਇਕਲੌਤੇ ਦੋਸ਼ੀ ਦੇ ਤੌਰ ‘ਤੇ ਨਾਮਜ਼ਦ ਕੀਤਾ ਹੈ। ਪੁਲਸ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਨਾਲ ਗਲਤ ਵਿਵਹਾਰ ਕੀਤਾ। ਥਰੂਰ ਦੇ ਘਰੇਲੂ ਨੌਕਰ ਨਾਰਾਇਣ ਸਿੰਘ ਨੂੰ ਮਾਮਲੇ ‘ਚ ਇਕ ਮਹੱਤਵਪੂਰਨ ਗਵਾਹ ਬਣਾਇਆ ਗਿਆ ਹੈ। ਸੁਨੰਦਾ 17 ਜਨਵਰੀ 2014 ਨੂੰ ਰਾਸ਼ਟਰੀ ਰਾਜਧਾਨੀ ਦੇ ਇਕ ਹੋਟਲ ‘ਚ ਮ੍ਰਿਤ ਪਾਈ ਗਈ ਸੀ।

Check Also

ਕਰਤਾਰਪੁਰ ਜਾਣ ਲਈ 20 ਡਾਲਰ ਭਰਨ ਲਈ SGPC ਤੇ ਪੰਜਾਬ ਸਰਕਾਰ ਇੱਕ ਦੂਜੇ ਨੂੰ ਕਹਿਣ ਲੱਗੇ

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ …

WP2Social Auto Publish Powered By : XYZScripts.com