Home / World / Punjabi News / ਸੁਨੀਲ ਜਾਖੜ ਨੂੰ ਹਲਕਾ ਦਾਖਾ ਤੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਾਉਣ ਦੀ ਛਿੜੀ ਚਰਚਾ

ਸੁਨੀਲ ਜਾਖੜ ਨੂੰ ਹਲਕਾ ਦਾਖਾ ਤੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਾਉਣ ਦੀ ਛਿੜੀ ਚਰਚਾ

DJLÀF¼³Fe»F þF£FOÞ

ਦਾਖਾ ਤੋਂ ਵਿਧਾਇਕ ਫੂਲਕਾ ਨੇ ਦਿੱਤਾ ਹੋਇਆ ਹੈ ਅਸਤੀਫਾ
ਲੁਧਿਆਣਾ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹੋਈ ਹਾਰ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਪਰ ਅਸਤੀਫਾ ਹਾਲੇ ਤੱਕ ਮਨਜੂਰ ਨਹੀਂ ਹੋਇਆ। ਹੁਣ ਮੀਡੀਆ ਹਲਕਿਆਂ ਵਿਚ ਨਵੀਂ ਚਰਚਾ ਛਿੜੀ ਹੈ ਕਿ ਕੈਪਟਨ ਅਮਰਿੰਦਰ ਲੁਧਿਆਣਾ ਜ਼ਿਲ੍ਹੇ ‘ਚ ਪੈਂਦੇ ਹਲਕਾ ਦਾਖਾ ਤੋਂ ਸੁਨੀਲ ਜਾਖੜ ਨੂੰ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਾਉਣਗੇ। ਧਿਆਨ ਰਹੇ ਕਿ ਦਾਖਾ ਹਲਕੇ ਤੋਂ ‘ਆਪ’ ਦੇ ਵਿਧਾਇਕ ਐਚ ਐਸ ਫੂਲਕਾ ਨੇ ਅਸਤੀਫਾ ਦਿੱਤਾ ਹੋਇਆ ਹੈ, ਜੋ ਸਪੀਕਰ ਕੋਲ ਵਿਚਾਰ ਅਧੀਨ ਹੈ। ਇਹ ਵੀ ਪਤਾ ਲੱਗਾ ਹੈ ਕਿ ਸੁਨੀਲ ਜਾਖੜ ਨੂੰ ਜਿਤਾ ਕੇ ਮੰਤਰੀ ਮੰਤਰੀ ਵਿਚ ਥਾਂ ਵੀ ਦਿੱਤੀ ਜਾਵੇਗੀ। ਦਾਖਾ ਹਲਕੇ ਤੋਂ ਅਮਰੀਕ ਸਿੰਘ ਆਲੀਵਾਲ ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ, ਉਹ ਵੀ ਟਿਕਟ ਦੇ ਦਾਅਵੇਦਾਰ ਹਨ। ਪਰ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵੀ ਹਾਈਕਮਾਨ ਦਾ ਫੈਸਲਾ ਹੋਵੇਗਾ, ਉਸ ਅਨੁਸਾਰ ਹੀ ਕੰਮ ਕਰਾਂਗੇ।

Check Also

ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ

ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ …

WP2Social Auto Publish Powered By : XYZScripts.com