

ਪੰਜਾਬ ਦੀ ਰਾਜਨੀਤੀ ਵਿਚ ਵੱਡਾ ਮੋੜ ਆਇਆ ਜਦ ਪਿਛਲੇ ਦਿਨੀ ਪੁਰਾਣੀਆਂ ਪਾਰਟੀਆਂ ਨੂੰ ਪਛਾੜਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਜਿੱਤ ਪ੍ਰਾਪਤ ਕੀਤੀ। ਆਮ ਆਦਮੀ ਪਾਰਟੀ ਨੂੰ ਜਿੱਤਣ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਵਧਾਈ ਦਿੱਤੀ ਗਈ ਹੈ। ਕੰਵਰ ਚੜ੍ਹਤ ਸਿੰਘ (ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ) ਨੇ ਕਿਹਾ ਹੈ ਕਿ ਇੱਕ ਲੀਡਰ ਕਹਿ ਰਿਹਾ ਸੀ ਕਿ ਆਪ ਪਾਰਟੀ ਦੀ ਇਹ ਜਿੱਤ ਪੰਜਾਬ ਅਤੇ ਪੰਜਾਬੀਆਂ ਦੇ ਦਿਲਾਂ ਉੱਤੇ ਹੋਈ ਹੈ। ਮੈ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇ ਜਿੱਤ ਲੋਕਾਂ ਦੇ ਦਿਲਾਂ ਤੇ ਹੋਈ ਹੈ ਤਾਂ ਸੱਤਾ ਵਿਚ ਆਉਣ ਤੇ ਪੰਜਾਬੀਆਂ ਦੇ ਦਿਲਾਂ ਦੀ ਗੱਲ ਵੀ ਸੁਣੀ ਜਾਵੇ। ਪੰਜਾਬ ਦੇ ਅਤਿਅਵਸ਼ਕ ਮਸਲੇ ਜਿਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲੀ ਦਾ ਮਸਲਾ, ਸਕੂਲਾਂ ਵਿਚ ਸਿੱਖ ਇਤਿਹਾਸ ਦਾ ਮਸਲਾ, ਵਧੀਆ ਸਹਿਤ ਸਹੂਲਤਾਂ ਦਾ ਮਸਲਾ, ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ, ਨਸ਼ਿਆਂ ਦਾ ਮਸਲਾ, ਬੇਰੁਜ਼ਗਾਰੀ ਦਾ ਮਸਲਾ, ਜਵਾਨੀ ਨੂੰ ਵਿਦੇਸ਼ਾਂ ਦੀ ਜਗਾਹ ਪੰਜਾਬ ਵਿਚ ਰੱਖਣ ਦਾ ਮਸਲਾ, ਆਦਿ ਦੇ ਵੱਲ ਧਿਆਨ ਦਿੱਤਾ ਜਾਵੇ ਅਤੇ ਇਨ੍ਹਾਂ ਮਸਲਿਆਂ ਦਾ ਹੱਲ ਕੀਤਾ ਜਾਵੇ। ਜਨਤਾ ਨੇ ਇਕ ਮੌਕਾ ਦਿੱਤਾ ਹੈ ਆਪ ਪਾਰਟੀ ਨੂੰ, ਤੇ ਆਪ ਦੇ ਲੀਡਰ ਵੱਡੀ ਬਹੁਮਤ ਦੇਖ ਕੇ ਹੰਕਾਰੇ ਨਾ ਜਾਣ ਸਗੋਂ ਇਸਨੂੰ ਪੰਜਾਬ ਦੇ ਲੋਕਾਂ ਦਾ ਭਰੋਸਾ ਸਮਝ ਕੇ ਪੰਜਾਬ ਲਈ ਜੀ ਜਾਨ ਨਾਲ ਕਮ ਕਰਨ। ਪਹਿਲੀਆਂ ਸਰਕਾਰਾਂ ਦੱਸੇ ਹੋਏ ਮਸਲਿਆਂ ਤੇ ਕਮ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ ਅਤੇ ਇਹੀ ਕਾਰਨ ਹੈ ਕਿ ਲੋਕਾਂ ਨੇ ਹੁਣ ਤੀਸਰੀ ਧਿਰ ਨੂੰ ਅਜ਼ਮਾਉਣ ਦਾ ਫੈਸਲਾ ਲਿਆ ਹੈ। ਆਪ ਪਾਰਟੀ ਆਪਣੀ ਯੋਗਤਾ ਆਪਣੇ ਕਾਰਜਾਂ ਤੋਂ ਦਰਸਾਵੇ ਕਿਉਂਕਿ ਫੋਕੇ ਭਾਸ਼ਣ ਪਹਿਲਾਂ ਵੀ ਲੀਡਰ ਸਟੇਜਾਂ ਤੋਂ ਦਿੰਦੇ ਆਏ ਹਨ। ਆਮ ਆਦਮੀ ਪਾਰਟੀ ਕੋਲ ਅੱਜ ਤੋਂ ਸ਼ੁਰੂ ਕਰਕੇ 5 ਸਾਲ ਹਨ ਆਪਣੀ ਕਰੈਡੀਬਿਲਟੀ ਬਣਾਉਣ ਵਾਸਤੇ। ਉਮੀਦ ਹੈ ਕਿ ਇਹ ਨਵੀਂ ਸਰਕਾਰ ਪੰਜਾਬੀਆਂ ਅਤੇ ਸਿਖਾਂ ਦੇ ਦਿਲਾਂ ਦੀ ਗੱਲ ਸੁਣਕੇ ਉਸ ਉੱਤੇ ਕਮ ਕਰੇਗੀ।
The post ਸਿੱਖ ਕੈਦੀਆਂ ਦੀ ਰਿਹਾਈ,ਨਸ਼ਿਆਂ,ਬੇਰੁਜ਼ਗਾਰੀ, ਵਿਦੇਸ਼ਾਂ ਨੂੰ ਜਾਂਦੀ ਜਵਾਨੀ ਜਿਹੇ ਮਸਲਿਆਂ ਨੂੰ ਆਪ ਸਰਕਾਰ ਪਹਿਲ ਦੇ ਅਧਾਰ ਤੇ ਹੱਲ ਕਰੇ : ਕੰਵਰ ਚੜ੍ਹਤ ਸਿੰਘ first appeared on Punjabi News Online.
Source link