Home / Punjabi News / ਸਿਰਸਾ: ਹਸਪਤਾਲ ’ਚ ਜੇਰੇ ਇਲਾਜ ਦੋ ਹਵਾਲਾਤੀ ਪੁਲੀਸ ਮੁਲਾਜ਼ਮ ਨੂੰ ਕੁੱਟ ਕੇ ਫ਼ਰਾਰ

ਸਿਰਸਾ: ਹਸਪਤਾਲ ’ਚ ਜੇਰੇ ਇਲਾਜ ਦੋ ਹਵਾਲਾਤੀ ਪੁਲੀਸ ਮੁਲਾਜ਼ਮ ਨੂੰ ਕੁੱਟ ਕੇ ਫ਼ਰਾਰ

ਪ੍ਰਭੂ ਦਿਆਲ

ਸਿਰਸਾ, 10 ਅਗਸਤ

ਇਥੋਂ ਦੇ ਨਾਗਰਿਕ ਹਸਪਤਾਲ ‘ਚ ਜੇਰੇ ਇਲਾਜ ਦੋ ਹਵਾਲਾਤੀ ਪੁਲੀਸ ਮੁਲਾਜ਼ਮ ਦੀ ਕੁੱਟਮਾਰ ਕਰਕੇ ਹਸਪਤਾਲ ਤੋਂ ਭੱਜ ਗਏ। ਪੁਲੀਸ ਭੱਜੇ ਹਵਾਲਾਤੀਆਂ ਦੀ ਭਾਲ ਲਈ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰਾਂ ਥਾਵਾਂ ਤੋਂ ਭਾਲ ਕਰ ਰਹੀ ਹੈ। ਕੱਲ੍ਹ ਜ਼ਿਲ੍ਹਾ ਜੇਲ੍ਹ ਵਿੱਚ ਦੋ ਧੜਿਆਂ ‘ਚ ਝਗੜਾ ਹੋ ਗਿਆ। ਇਸ ਵਿੱਚ ਪਿੰਡ ਕੁੱਤਾਵੱਢ ਵਾਸੀ ਸੋਨੂੰ ਉਰਫ ਪੱਪੀ ਅਤੇ ਬਠਿੰਡਾ ਦੇ ਪਿੰਡ ਦਾ ਕਾਕਾ ਸਿੰਘ ਉਰਫ ਸੁਖਵਿੰਦਰ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਨਾਗਰਿਕ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅੱਜ ਸਵੇਰੇ ਇਕ ਹਵਾਲਾਤੀ ਨੇ ਹਾਜਤ ਜਾਣ ਦੀ ਗੱਲ ਕਹੀ, ਜਦੋਂ ਪੁਲੀਸ ਮੁਲਾਜ਼ਮ ਉਸ ਨੂੰ ਲੈ ਕੇ ਗਿਆ ਤਾਂ ਉਸ ਨੇ ਪੁਲੀਸ ਮੁਲਾਜ਼ਮ ‘ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਛੁੱਟ ਗਿਆ। ਇਸ ਮਗਰੋਂ ਦੋਵੇਂ ਹਵਾਲਾਤੀ ਹਸਪਤਾਲ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ‘ਤੇ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਭੱਜੇ ਹਵਾਲਾਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੁਣ ਪੁਲੀਸ ਜੇਲ੍ਹ ਵਿੱਚ ਹੋਏ ਝਗੜੇ ਨੂੰ ਵੀ ਫ਼ਰਜੀ ਮੰਨ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


Source link

Check Also

ਹਰਿਆਣਾ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ 4 ਵਿਦੇਸ਼ੀ ਪਿਸਤੌਲਾਂ ਸਣੇ ਗ੍ਰਿਫ਼ਤਾਰ

ਕਰਨਾਲ (ਹਰਿਆਣਾ), 1 ਅਕਤੂਬਰ ਅੰਬਾਲਾ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਯੂਨਿਟ ਨੇ ਅੱਜ ਇੱਥੇ ਸ਼ੂਗਰ …