Home / Community-Events / ਸਿਟੀ ਪੁਲਿਸ ਨੇ ਰਿਪੋਰਟ ਵਿਚ ਦੱਸਿਆ ਕਿ ਉਹਨਾ ਨੂੰ ਵਧੀਆ ਹਥਿਆਰਾਂ ਦੀ ਜਰੂਰਤ

ਸਿਟੀ ਪੁਲਿਸ ਨੇ ਰਿਪੋਰਟ ਵਿਚ ਦੱਸਿਆ ਕਿ ਉਹਨਾ ਨੂੰ ਵਧੀਆ ਹਥਿਆਰਾਂ ਦੀ ਜਰੂਰਤ

Edmonton police report show city officer are pointing their gun oftrnਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪੁਲਿਸ ਤੇ ਪੁਲਿਸ ਕਮਿਸਨਰ ਨੇ ਦੱਸਿਆ ਕਿ ਇਸ ਸਾਲ ਵਿਚ ਸਾਡੀ ਪੁਲਿਸ ਨੂੰ ਪਿਛਲੇ ਸਾਲ ਨਾਲੋ 1 ਜਨਵਰੀ 2015 ਤੋ ਲੈ ਕਿ 30 ਜੂਨ 2015 ਤੱਕ ਆਪਣੇ ਹੱਥਿਆਰਾਂ ਦੀ ਵਰਤੋ 127 ਵਾਰ ਕਰਨੀ ਪਈ ਨੇ ਜਦ ਕਿ ਪਿਛਲੇ ਸਾਲ 2014 ਵਿਚ 84 ਵਾਰ ਹੀ ਵਰਤੋ ਕੀਤੀ ਸੀ ਇਸ ਸਾਲ 51% ਦਾ ਵਾਧਾ ਹੋਇਆ ਹੈ।ਇਸ ਤਰਾ ਹੀ ਪਿਛਲੇ ਸਾਲ ਵਿਚ ਸਿਰਫ 339 ਟਾਈਮ ਹੀ ਮੁਰਜਮਾਂ ਤੇ ਗੰਨ ਲੋਡ ਕਰਕੇ ਸੇਧਣੀ ਪਈ ਸੀ ਪਰ ਇਸ ਸਾਲ ਹੁਣ ਤੱਕ 467 ਵਾਰ ਹੋ ਗਈ ਹੈ ਇਸ ਵਿਚ 37.8% ਦਾ ਵਾਧਾ ਹੋਇਆ ਹੈ।ਇਸ ਟਿਰਪੋਰਟ ਵਿਚ ਇਹ ਨਹੀ ਦੱਸਿਆ ਗਿਆ ਕਿ ਕਿੰਨੀ ਵਾਰ ਉਹਨਾਂ ਨੂੰ ਗੋਲੀਆਂ ਚਲਾਣੀਆਂ ਪਈਆ ਹਨ।ਐਡਮਿੰਟਨ ਪੁਲਿਸ ਦੇ ਇੰਨਸਪੈਕਟਰ ਡੇਵ ਕਿਰਸਕਟੋਫਲ ਨੇ ਦੱਸਿਆ ਕਿ ਸਾਡੇ ਪੁਲਿਸ ਦੇ ਜੁਆਨਾ ਨੂੰ ਕਈ ਵਾਰ ਤਾਕਤ ਦੀ ਵਰਤੋ ਕਰਨੀ ਪੈਦੀ ਹੈ ਪਰ ਮੈ ਇਹ ਨਹੀ ਦੱਸ ਸਕਦਾ ਕਿ ਕਿਸ ਜੁਆਨ ਨੇ ਕਿੰਨੀ ਵਾਰ ਮੁਰਜਮਾਂ ਨੂੰ ਕਾਬੂ ਕਰਨ ਦੇ ਲਈ ਤਾਕਤ ਦੀ ਵਰਤੋ ਕੀਤੀ ਹੈ।ਸਾਡੇ ਕੋਲ ਕੁਲ 1158 ਹਥਿਆਰਾਂ ਦੇ ਵਿਚੋ 694 ਇਕ ਕੈਟਾਗਰੀ ਵਿਚ ਆਉਦੇ ਹਨ ਜੋ ਕਿ ਲੇਜਰ ਐਕਟ ਐਡ ਫੋਰਸ ਦੇ ਅਧੀਨ ਆਉਦੇ ਹਨ ਜਿਵੇ ਕਿ ਫਾਇਰਆਰਮ,ਤੇ ਕਾਰਬਾਇਨ ਰਾਇਫਲ ਤੇ ਟੇਜਰ ਗੰਨ ਤੇ ਕੇ-9 ਯੂਨਿਟ ਆਦਿ।ਪੁਿਲਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ 2015 ਵਿਚ 2119 ਰਿਪੋਰਟਾਂ ਦਾਖਲ ਹੋਈਆਂ ਹਨ ਜਦ ਕਿ ਪਿਛਲੇ ਸਾਲ 1680 ਹੀ ਦਰਜ ਹੋਈਆਂ ਹਨ।ਕਰਾਇਮ ਵਿਚ ਵਾਧਾ ਹੋ ਰਿਹਾ ਹੈ ਇਸ ਲਈ ਸਾਨੂੰ ਵਧੀਆਂ ਹਥਿਆਰਾਂ ਦੀ ਜਰੂਰਤ ਹੈ।

Check Also

Urban Real Estate Services

Urban Real Estate Services Ltd., Calgary organized Christmas Party at Empire Banquet Hall, Calgary last …