Home / Punjabi News / ਸਾਬਕਾ ਰਾਜ ਸਭਾ ਮੈਂਬਰ ਢੀਂਡਸਾ ਵੱਲੋਂ ਪ੍ਰਕਾਸ਼ ਚੰਦ ਗਰਗ ਦਾ ਸਨਮਾਨ

ਸਾਬਕਾ ਰਾਜ ਸਭਾ ਮੈਂਬਰ ਢੀਂਡਸਾ ਵੱਲੋਂ ਪ੍ਰਕਾਸ਼ ਚੰਦ ਗਰਗ ਦਾ ਸਨਮਾਨ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਸਤੰਬਰ
ਇੱਥੇ ਆਰਡੀਐੱਲ ਪੈਲੇਸ ਵਿੱਚ ਇਕੱਠ ਵਿੱਚ ਸਾਬਕਾ ਸੰਸਦੀ ਸਕੱਤਰ ਅਤੇ ਅਕਾਲੀ ਆਗੂ ਪ੍ਰਕਾਸ਼ ਚੰਦ ਗਰਗ ਨੇ ਸਾਥੀਆਂ ਸਣੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਪਾਰਟੀ ਦੀਆਂ ਨੀਤੀਆਂ ਤੋਂ ਥਿੜਕ ਕੇ ਸਿਰਫ਼ ਚਾਪਲੂਸੀ ਕਰਨ ਵਾਲਿਆਂ ਦਾ ਬਣ ਕੇ ਰਹਿ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਗਰਗ ਦਾ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਟਕਸਾਲੀ ਅਕਾਲੀ ਆਗੂਆਂ ਦੀ ਬੇਕਦਰੀ ਕਰਕੇ ਸਿਰਫ਼ ਜੀ ਹਜ਼ੂਰੀ ਭਰਤੀ ਕੀਤੇ ਜਾ ਰਹੇ ਹਨ,ਜਿਸ ਕਾਰਨ ਅਕਾਲੀ ਦਲ ਦਾ ਗ੍ਰਾਫ ਬਿਲਕੁਲ ਹੇਠਾਂ ਡਿੱਗ ਗਿਆ ਹੈ। ਉਨ੍ਹਾਂ ਪ੍ਰਕਾਸ਼ ਚੰਦ ਗਰਗ ਨੂੰ ਹਲਕਾ ਸੰਗਰੂਰ ਦਾ ਇੰਚਾਰਜ ਨਿਯੁਕਤ ਕੀਤਾ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ੲਿਸ ਮੌਕੇ ਸੰਬੋਧਨ ਕੀਤਾ।। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸੁਖਵੰਤ ਸਿੰਘ ਸਰਾਓ, ਤੇਜਿੰਦਰ ਸਿੰਘ ਸੰਧੂ, ਚਰਨਜੀਤ ਕੌਰ, ਅਮਨਵੀਰ ਸਿੰਘ ਚੈਰੀ, ਪ੍ਰੇਮ ਚੰਦ ਗਰਗ, ਰਵਜਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਧਨਮਿੰਦਰ ਸਿੰਘ ਭੱਟੀਵਾਲ, ਬਰਜਿੰਦਰ ਸਿੰਘ ਗੋਗੀ, ਜਗਦੀਸ਼ ਸਿੰਘ ਬਲਿਆਲ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਗੋਗੀ, ਐੱਸਜੀਪੀਸੀ ਮੈਂਬਰ ਹਰਦੇਵ ਸਿੰਘ ਰੋਗਲਾ, ਸਤਗੁਰ ਸਿੰਘ ਨਮੋਲ, ਪ੍ਰਿਤਪਾਲ ਸਿੰਘ ਹਾਂਡਾ, ਮਲਕੀਤ ਸਿੰਘ ਚੰਗਾਲ, ਰਾਮਪਾਲ ਸਿੰਘ ਬਹਿਣੀਵਾਲ, ਰਿਪੁਦਮਨ ਸਿੰਘ ਢਿੱਲੋਂ, ਜਸਵਿੰਦਰ ਸਿੰਘ ਪ੍ਰਿੰਸ, ਸੰਦੀਪ ਦਾਨੀਆ, ਵਿਜੈ ਲੰਕੇਸ਼, ਕੇਵਲ ਸਿੰਘ ਜਲਾਣ ਅਤੇ ਮੀਡੀਆ ਇੰਚਾਰਜ ਗੁਰਮੀਤ ਸਿੰਘ ਜੌਹਲ ਮੌਜੂਦ ਸਨ।

The post ਸਾਬਕਾ ਰਾਜ ਸਭਾ ਮੈਂਬਰ ਢੀਂਡਸਾ ਵੱਲੋਂ ਪ੍ਰਕਾਸ਼ ਚੰਦ ਗਰਗ ਦਾ ਸਨਮਾਨ appeared first on punjabitribuneonline.com.


Source link

Check Also

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਵਾਸ਼ਿੰਗਟਨ, 11 ਸਤੰਬਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ …