Home / Punjabi News / ਸਾਨੂੰ ਸੁਖਬੀਰ ਬਾਦਲ ਪ੍ਰਧਾਨ ਮਨਜੂਰ.. ਢੀਂਡਸਾ ਤੋਂ ਬਾਅਦ ਮਲੂਕਾ ਨੇ ਵੀ ਕੀਤੀ ਹਮਾਇਤ

ਸਾਨੂੰ ਸੁਖਬੀਰ ਬਾਦਲ ਪ੍ਰਧਾਨ ਮਨਜੂਰ.. ਢੀਂਡਸਾ ਤੋਂ ਬਾਅਦ ਮਲੂਕਾ ਨੇ ਵੀ ਕੀਤੀ ਹਮਾਇਤ




File PIC

ਸੁਖਬੀਰ ਸਿੰਘ ਬਾਦਲ ਇਸ ਸਮੇਂ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਰਹੇ ਹਨ, ਪਰੰਤੂ ਸਿੱਖ ਸਿਆਸਤ ਵਿੱਚ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੂੰ ਲੈ ਕੇ ਆਗੂਆਂ ਵਿੱਚ ਮੁੜ ਏਕਤਾ ਵਿਖਾਈ ਦੇ ਰਹੀ ਹੈ। ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਹਮਾਇਤ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਵੀ ਪ੍ਰਧਾਨਗੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਨਾਮ ‘ਤੇ ਮੋਹਰ ਲਾਈ ਹੈ।ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹੈ ਕਿ ”ਸਾਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਮਨਜੂਰ ਹੈ…।”ਸਿਕੰਦਰ ਸਿੰਘ ਮਲੂਕਾ ਨੇ ਇਹ ਬਿਆਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਦੌਰਾਨ ਦਿੱਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਦੋਵਾਂ ਦੇ ਚੰਗੇ ਪਰਿਵਾਰਕ ਸਬੰਧ ਹਨ, ਪਰ ਪਿਛਲੇ ਸਮੇਂ ‘ਚ ਜੋ ਕੁਝ ਵੀ ਵਾਪਰਿਆ ਹੈ, ਉਸ ਨੇ ਮਨ ਨੂੰ ਦੁਖੀ ਕੀਤਾ ਹੈ।






Previous articleਅਕਾਲੀ ਦਲ ਸੁਧਾਰ ਲਹਿਰ ਕੀਤੀ ਭੰਗ



Source link

Check Also

Case against Kejriwal: ਯਮੁਨਾ ਦੇ ਪਾਣੀ ’ਚ ‘ਜ਼ਹਿਰ ਘੋਲਣ’ ਸਬੰਧੀ ਟਿੱਪਣੀ ’ਤੇ ਹਰਿਆਣਾ ’ਚ ਕੇਜਰੀਵਾਲ ਖ਼ਿਲਾਫ਼ ਕੇਸ

ਟ੍ਰਿਬਿਊਨ ਨਿਊਜ਼ ਸਰਵਿਸ ਕੁਰੂਕਸ਼ੇਤਰ, 4 ਫਰਵਰੀ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਯਮੁਨਾ ਦੇ ਪਾਣੀ ਵਿਚ …