Home / Community-Events / ਸਾਨੂੰ ਆਪਣੀ ਵੱਖਰੀ ਪਹਿਚਾਣ ਬਣਾ ਕੇ ਰੱਖਣੀ ਚਾਹੀਦੀ ਹੈ-ਡਾ ਧਰਮਵੀਰ ਗਾਧੀ ਸੰਸਦ ਮੈਬਰ ਪਟਿਆਲਾ

ਸਾਨੂੰ ਆਪਣੀ ਵੱਖਰੀ ਪਹਿਚਾਣ ਬਣਾ ਕੇ ਰੱਖਣੀ ਚਾਹੀਦੀ ਹੈ-ਡਾ ਧਰਮਵੀਰ ਗਾਧੀ ਸੰਸਦ ਮੈਬਰ ਪਟਿਆਲਾ

IMG_0007ਐਡਮਿੰਟਨ(ਰਘਵੀਰ ਬਲਾਸਪੁਰੀ) ਸਾਨੂੰ ਆਪਣੀ ਵੱਖਰੀ ਪਹਿਚਾਣ ਬਣਾ ਕੇ ਰੱਖਣੀ ਚਾਹੀਦੀ ਹੈ। ਭਾਵੇ ਸਾਡੇ ਵਿਚ ਹੋਰ ਪਾਰਟੀਆਂ ਦੇ ਲੋਕ ਆ ਕੇ ਰਲ ਰਹੇ ਹਨ।ਇਹ ਵਿਚਾਰ ਪਟਿਆਲਾ ਤੋ ਸੰਸਦ ਮੈਬਰ ਤੇ ਉਘੇ ਸਮਾਜ ਸੇਵਕ,ਤੇ ਗਰੀਬਾਂ ਦੇ ਮਸੀਹਾਂ ਡਾ ਧਰਮਵੀਰ ਗਾਧੀ ਐਮ.ਪੀ. ਨੇ ਆਪਣੀ ਐਡਮਿੰਟਨ ਫੇਰੀ ਦੁਰਾਨ ਪੀ.ਸੀ.ਏ. ਦੇ ਹਾਲ ਵਿਚ ਰੱਖੀ ਇਕ ਪਰਵਾਰਿਕ ਮਿਲਣੀ ਸਮੇ ਸਾਝੇ ਕੀਤੇ ਸਨ।ਆਪਣੀ ਗੱਲਬਾਤ ਵਿਚ ਡਾ. ਗਾਧੀ ਨੇ ਦੱਸਿਆ ਕਿ ਇਹ ਫੇਰੀ ਦਾ ਮਕਸਦ ਕੋਈ ਸਿਆਸੀ ਪਾਰਟੀ ਦਾ ਪ੍ਰਚਾਰ ਕਰਨ ਜਾ ਪਾਰਟੀ ਦੇ ਲਈ ਫੰਡ ਇੱਕਠਾ ਕਰਨਾ ਨਹੀ ਹੈ ਸਗੋ ਮੈ ਤੇ ਮੇਰੇ ਸਾਥੀ ਡਾ. ਜਗਜੀਤ ਸਿੰਘ ਚੀਮਾ ਅਸੀ ਆਪਣੇ ਪੁਰਾਣੇ ਸੰਗੀ ਸਾਥੀਆਂ ਤੇ ਮੇਰੇ 20 ਸਾਲ ਦੀ ਪਿੰਡ ਬਿਲਾਸਪੁਰ ਵਿਚ ਕੀਤੀ ਡਾਕਟਰੀ ਸਰਵਿਸ ਦੁਰਾਨ ਬਣੇ ਬਿਲਾਸਪੁਰ ਇਲਾਕੇ ਦੇ ਮਿੱਤਰਾਂ ਤੇ ਹੋਰ ਲੋਕਾਂ ਨੂੰ ਮਿਲਣਾ ਹੈ।ਇਸ ਸਮੇ ਐਡਮਿੰਟਨ ਐਲਸਿਰੀ ਤੋ ਐਨ.ਡੀ.ਪੀ ਦੇ ਐਮ.ਐਲ.ਏ ਰੌਡ ਲੁਇਲਾ ਨੇ ਡਾ. ਧਰਮਵੀਰ ਗਾਧੀ ਦਾ ਸਨਮਾਨ ਪੱਤਰ ਦੇ ਕਟ ਸਨਮਾਨ ਕੀਤਾ ਤੇ ਨਾਲ ਦੀ ਨਾਲ ਹੀ ਇਸ ਖੱਚਾ ਖੱਚ ਭਰੇ ਹਾਲ ਵਿਚ ਡਾ ਜਗਜੀਤ ਸਿੰਘ ਚੀਮਾ ਨੇ ਪੰਜਾਬ ਵਿਚ ਚੱਲ ਰਹੇ ਸਿਆਸੀ ਸਰਪ੍ਰਸਤੀ ਹਾਸਿਲ ਨਸਿਆਂ ਦੇ ਕਾਰੋਬਾਰ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਕਿਵੇ ਇਸ ਜਾਲ ਦੇ ਵਿਚ ਪੰਜਾਬੀ ਨੌਜਵਾਨੀ ਨੂੰ ਫਸਾਇਆਂ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਹਨਾ ਨਸਿਆਂ ਨਾਲ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਕਿਵੇ ਇਹ ਜਾਲ ਪੁਲਿਸ ਦੀ ਮਦਦ ਨਾਲ ਨੇਤਾ ਲੋਕ ਬੁਣ ਰਹੇ ਹਨ।ਡਾ.ਚੀਮਾ ਨੇ ਕਿਹਾ ਕਿ ਪੰਜਾਬ ਨੂੰ ਇਸ ਨਸਿਆਂ ਦੀ ਅਲਾਮਤ ਤੋ ਬਚਾਉਣ ਦੇ ਲਈ ਐਨ.ਆਰ.ਆਈਜ ਨੂੰ ਅੱਗੇ ਆ ਕਿ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਤੋ ਪਿਛੋ ਗੁਰਸੇਵਕ ਮਾਨ ਨੇ ਸਟੇਜ ਤੋ ਡਾ ਗਾਧੀ ਨੂੰ ਡਾਉਣ ਦੇ ਲਈ ਸਦਾ ਦਿੱਤਾ।ਡਾ. ਧਰਮਵੀਰ ਗਾਧੀ ਨੇ ਪੰਜਾਬ ਦੇ ਲੋਕਾਂ ਦੇ ਦੁਖੜੇ ਆਪਣੇ ਵਤਨ ਵਾਸੀਆਂ ਨਾਲ ਸਾਂਝੇ ਕਰਦਿਆ ਦੱਸਿਆ ਕਿ ਅੱਜ ਪੰਜਾਬ ਦੇ ਵਿਚ ਨਸਿਆਂ ਤੋ ਬਿਨਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਬਹੁਤ ਗੰਭੀਰ ਇਹ ਚਾਹੇ ਧਰਤੀ ਦੇ ਹੇਠਾ ਦਾ ਹੋਵੇ ਜਾ ਪੰਜਾਬ ਦੇ ਦਰਆਈ ਪਾਣੀਆਂ ਦਾ ਹੋਵੇ।ਡਾ. ਗਾਧੀ ਨੇ ਕਿਹਾ ਕਿਸ ਸਾਨੂੰ ਪੰਜਾਬ ਦੇ ਨੌਜਵਾਨਾ ਤੋ ਬਿਨਾ ਇਥੋ ਦੇ ਬਜੁਰਗਾਂ ਵੱਲ ਵੀ ਧਿਆਨ ਦੇਣ ਦੀ ਜਰੂਰਤ ਹੈ ਉਹਨਾਂ ਦੇ ਲਈ ਸਾਮ ਦਾ ਸਮਾਂ ਵਧੀਆਂ ਬਤਾਉਣ ਦੇ ਲਈ ਸਾਰੇ ਹੀ ਪਿੰਡਾਂ ਵਿਚ ਪ੍ਰਬੰਧ ਕਰਨੇ ਚਾਹੀਦੇ ਹਨ।ਪੰਜਾਬ ਦੀ ਤਬਾਹ ਹੋ ਰਹੀ ਕਿਸਾਨੀ ਤੇ ਪੇਡੂ ਇਲਾਕਿਆਂ ਦੇ ਖੁਦਕਸੀਆਂ ਕਰਨ ਵਾਲੇ ਮਜਦੂਰਾਂ ਦੀ ਬਾਹ ਫੜਨ ਦੇ ਲਈ ਯਤਨ ਕਰਨ ਦੇ ਲਈ ਗੱਲਾਂਬਾਤਾਂ ਸਾਂਝੀਆਂ ਕੀਤੀਆਂ ਸਨ।ਪਿੰਡਾਂ ਵਿਚੋ ਉਚ ਨੀਚ ਖਤਮ ਕਰਨ ਤੇ ਹਰੇਕ ਪਿੰਡ ਵਿਚ ਇਕ ਸਾਝੇ ਤੌਰ ਤੇ ਇਕ ਧਰਮਸਾਲਾ,ਸਮਸਾਨਘਾਟ ਤੇ  ਇੱਕ ਹੀ ਧਾਰਮਿਕ ਸਥਾਨ ਬਣਾਉਣ ਤੇ ਜੋਰ ਦਿੱਤਾ।ਉਹਨਾ ਨੇ ਕਿਹਾ ਕਿ ਮੈ ਆਪਣੇ ਐਮ.ਪੀ ਫੰਡ ਵਿਚੋ ਊਹਨਾ ਪਿੰਡਾਂ ਨੂੰ ਸਭ ਤੋ ਵੱਧ ਗ੍ਰਾਟਾਂ ਦੇ ਰਿਹਾ ਹਾ ਜੋ ਇਹਨਾ ਗੱਲਾ ਤੇ ਜੋਰ ਦੇ ਰਹੇ ਹਨ।ਆਪਣੇ ਮਹਿਬੂਬ ਨੇਤਾ ਦੇ ਵਿਚਾਰ ਸੁਣਨ ਦੇ ਲਈ ਲੋਕ ਆਲੇ ਦੁਆਲੇ ਦੇ ਇਲਾਕੇ ਵਿਚੋ ਕਮ ਕਾਜ ਛੱਡ ਕੇ ਪਹੁਚੇ ਹੋਏ ਸਨ ਇਹਨਾ ਸਾਰਿਆ ਦਾ ਸੁਰਿੰਦਰ ਬਰਾੜ ਤੇ ਗੁਰਚਰਨ ਬਰਾੜ ਜਿਨਾ ਨੇ ਇਸ ਸਾਰੇ ਪ੍ਰੋਗਰਾਮ ਦੀ ਰੂਪ ਰੇਖਾਂ ਬਣਾਈ ਸੀ ਨੇ ਧੰਨਵਾਦ ਕੀਤਾ।

Check Also

Urban Real Estate Services

Urban Real Estate Services Ltd., Calgary organized Christmas Party at Empire Banquet Hall, Calgary last …