Home / Punjabi News / ਸਾਊਦੀ ਏਅਰਲਾਈਨਜ਼ ਦੇ ਜਹਾਜ਼ ਨੂੰ ਪਿਸ਼ਾਵਰ ਵਿੱਚ ਅੱਗ ਲੱਗੀ; 10 ਜ਼ਖ਼ਮੀ

ਸਾਊਦੀ ਏਅਰਲਾਈਨਜ਼ ਦੇ ਜਹਾਜ਼ ਨੂੰ ਪਿਸ਼ਾਵਰ ਵਿੱਚ ਅੱਗ ਲੱਗੀ; 10 ਜ਼ਖ਼ਮੀ

ਪੇਸ਼ਾਵਰ, 11 ਜੁਲਾਈ
ਪਾਕਿਸਤਾਨ ਦੇ ਪਿਸ਼ਾਵਰ ਵਿੱਚ ਸਾਊਦੀ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਅੱਗ ਲੱਗ ਗਈ ਜਿਸ ਕਾਰਨ ਦਸ ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਲੈਂਡਿੰਗ ਕਰ ਰਿਹਾ ਸੀ। ਇਸ ਤੋਂ ਬਾਅਦ ਯਾਤਰੀਆਂ ਤੇ ਜਹਾਜ਼ ਦੇ ਅਮਲੇ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ ਗਿਆ। ਇਹ ਉਡਾਣ ਰਿਆਧ ਤੋਂ ਪੇਸ਼ਾਵਰ ਆਈ ਸੀ। ਇਹ ਪਤਾ ਲੱਗਿਆ ਹੈ ਕਿ ਜਹਾਜ਼ ਦੇ ਲੈਂਡਿੰਗ ਗੇਅਰ ਵਿਚ ਖਰਾਬੀ ਆ ਗਈ ਸੀ ਜਿਸ ਕਾਰਨ ਅੱਗ ਲੱਗ ਗਈ। ਇਸ ਜਹਾਜ਼ ਵਿਚ 276 ਯਾਤਰੀ ਤੇ 21 ਜਹਾਜ਼ ਦੇ ਅਮਲੇ ਦੇ ਮੈਂਬਰ ਸਵਾਰ ਸਨ।

The post ਸਾਊਦੀ ਏਅਰਲਾਈਨਜ਼ ਦੇ ਜਹਾਜ਼ ਨੂੰ ਪਿਸ਼ਾਵਰ ਵਿੱਚ ਅੱਗ ਲੱਗੀ; 10 ਜ਼ਖ਼ਮੀ appeared first on Punjabi Tribune.


Source link

Check Also

ਅਮਰੀਕਾ ਨੇ ਭਾਰਤ ਤੋਂ ਭੇਜੇ ਅੰਬਾਂ ਨਾਲ ਭਰੇ 15 ਜਹਾਜ਼ ਵਾਪਸ ਮੋੜੇ

ਭਾਰਤ ਤੋਂ ਅਮਰੀਕਾ ਭੇਜੇ ਗਏ ਅੰਬਾਂ ਦੀਆਂ ਕਈ ਖੇਪਾਂ ਨੂੰ ਅਮਰੀਕੀ …