Home / Punjabi News / ਸ਼ੰਭਵੀ ਨੇ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ

ਸ਼ੰਭਵੀ ਨੇ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ

ਪੰਚਕੂਲਾ: ਪੰਚਕੂਲਾ ਦੇ ਸੈਕਟਰ-17 ਦੀ ਰਹਿਣ ਵਾਲੀ ਸ਼ੰਭਵੀ ਨੇ ਸਟਾਰ ਮਿਸ ਟੀਨ ਕੰਟੀਨੈਂਟ ਇੰਡੀਆ-2024 ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ। ਇਹ ਮੁਕਾਬਲਾ ਸਟਾਰ ਐਂਟਰਟੇਨਮੈਂਟ ਪ੍ਰੋਡਕਸ਼ਨ, ਜੈਪੁਰ ਵੱਲੋਂ ਕਰਵਾਇਆ ਗਿਆ ਹੈ। ਹੁਣ ਸ਼ੰਭਵੀ ਸਪੇਨ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦਿਆਂ ਸ਼ੰਭਵੀ ਨੇ ਕਿਹਾ ਕਿ ਉਸ ਨੂੰ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ, ਜਿਸ ਕਾਰਨ ਉਸ ਨੇ ਇਹ ਖਿਤਾਬ ਜਿੱਤਿਆ ਹੈ। ਦੱਸ ਦੇਈਏ ਕਿ ਸ਼ੰਭਵੀ ਦੀਪਕ ਸ਼ਰਮਾ ਦੀ ਬੇਟੀ ਹੈ, ਜੋ ਭਾਜਪਾ ਦੀ ਪੰਚਕੂਲਾ ਇਕਾਈ ਦੇ ਆਗੂ ਹਨ। ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਵੀ ਸ਼ੰਭਵੀ ਦੇ ਘਰ ਪਹੁੰਚ ਕਿ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀ ਗੁਪਤਾ ਨੇ ਕਿਹਾ ਕਿ ਹਰਿਆਣਾ ਦੀ ਇੱਕ ਹੋਰ ਧੀ ਸ਼ੰਭਵੀ ਨੇ ਪੰਚਕੂਲਾ ਅਤੇ ਹਰਿਆਣਾ ਦਾ ਨਾਮ ਰੌਸ਼ਨ ਕੀਤਾ ਹੈ। -ਪੱਤਰ ਪ੍ਰੇਰਕ

The post ਸ਼ੰਭਵੀ ਨੇ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ appeared first on Punjabi Tribune.


Source link

Check Also

ਵਿਦਿਆਰਥਣਾਂ ਦੀਆਂ ਵੀਡੀਓਜ਼ ਬਣਾਉਣ ਵਾਲੇ ਅਧਿਆਪਕ ਨੂੰ ਨਾ ਮਿਲੀ ਰਾਹਤ

ਵਿਦਿਆਰਥਣਾਂ ਦੀਆਂ ਵੀਡੀਓਜ਼ ਬਣਾਉਣ ਵਾਲੇ ਅਧਿਆਪਕ ਨੂੰ ਨਾ ਮਿਲੀ ਰਾਹਤ

ਬੰਗਲੂਰੂ, 7 ਸਤੰਬਰ POCSO case against School Teacher: ਕਰਨਾਟਕ ਹਾਈ ਕੋਰਟ (Karnataka High Court) ਨੇ …