Home / Punjabi News / ਸ਼ਾਸਤਰੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ ਦਾ ਦੇਹਾਂਤ

ਸ਼ਾਸਤਰੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ ਦਾ ਦੇਹਾਂਤ

ਨਵੀਂ ਦਿੱਲੀ, 3 ਅਗਸਤ

ਭਰਤਨਾਟਯਮ ਅਤੇ ਕੁਚੀਪੁੜੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ (84) ਦਾ ਅੱਜ ਇੱਥੇ ਅਪੋਲੋ ਹਸਪਤਾਲ ’ਚ ਦੇਹਾਂਤ ਹੋ ਗਿਆ। ਕ੍ਰਿਸ਼ਨਾਮੂਰਤੀ ਦੇ ਮੈਨੇਜਰ ਤੇ ਸੈਕਟਰੀ ਗਣੇਸ਼ ਨੇ ਦੱਸਿਆ ਕਿ ਉਹ ਵਡੇਰੀ ਉਮਰ ਨਾਲ ਸਬੰਧਤ ਰੋਗਾਂ ਤੋਂ ਪੀੜਤ ਸੀ ਅਤੇ ਸੱਤ ਮਹੀਨਿਆਂ ਤੋਂ ਇੱਥੇ ਹਸਪਤਾਲ ਦੇ ਆਈਸੀਯੂੁ ’ਚ ਦਾਖਲ ਸੀ। ਯਾਮਿਨੀ ਦਾ ਜਨਮ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਅਧੀਨ ਪਿੰਡ ਮਦਨਾਪੱਲੀ ’ਚ 20 ਦਸੰਬਰ 1940 ਨੂੰ ਹੋਇਆ ਸੀ ਤੇ ਉਸ ਨੇ 5 ਸਾਲ ਦੀ ਉਮਰ ’ਚ ਨ੍ਰਿਤ ਸਿੱਖਣਾ ਸ਼ੁਰੂੁ ਕੀਤਾ ਸੀ। ਕ੍ਰਿਸ਼ਨਾਮੂਰਤੀ ਨੂੰ 1968 ’ਚ ਪਦਮਸ੍ਰੀ, 2001 ’ਚ ਪਦਮ ਭੂਸ਼ਣ ਅਤੇ 2016 ’ਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਦਾ 1977 ’ਚ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਵੀ ਸਨਮਾਨ ਕੀਤਾ ਗਿਆ ਸੀ। ਸਾਬਕਾ ਰਾਜ ਸਭਾ ਮੈਂਬਰ ਅਤੇ ਭਰਤਨਾਟਯਮ ਨਰਤਕੀ ਸੋਨਲ ਮਾਨਸਿੰਘ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈਐੈੱਸ ਜਗਨਮੋਹਨ ਰੈੱਡੀ ਨੇ ਕ੍ਰਿਸ਼ਨਾਮੂਰਤੀ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ 

The post ਸ਼ਾਸਤਰੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ ਦਾ ਦੇਹਾਂਤ appeared first on Punjabi Tribune.


Source link

Check Also

ਵਿਦਿਆਰਥਣਾਂ ਦੀਆਂ ਵੀਡੀਓਜ਼ ਬਣਾਉਣ ਵਾਲੇ ਅਧਿਆਪਕ ਨੂੰ ਨਾ ਮਿਲੀ ਰਾਹਤ

ਵਿਦਿਆਰਥਣਾਂ ਦੀਆਂ ਵੀਡੀਓਜ਼ ਬਣਾਉਣ ਵਾਲੇ ਅਧਿਆਪਕ ਨੂੰ ਨਾ ਮਿਲੀ ਰਾਹਤ

ਬੰਗਲੂਰੂ, 7 ਸਤੰਬਰ POCSO case against School Teacher: ਕਰਨਾਟਕ ਹਾਈ ਕੋਰਟ (Karnataka High Court) ਨੇ …