ਢਾਕਾ, 12 ਜਨਵਰੀ
ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਸਰਹੱਦੀ ਤਣਾਅ ਨੂੰ ਲੈ ਕੇ ਅੱਜ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਏ ਵਰਮਾ ਨੂੰ ਤਲਬ ਕੀਤਾ ਹੈ। ਵਰਮਾ ਨੂੰ ਅਜਿਹੇ ਮੌਕੇ ਸੱਦਿਆ ਗਿਆ ਹੈ ਜਦੋਂਂ ਢਾਕਾ ਨੇ ਦਾਅਵਾ ਕੀਤਾ ਸੀ ਕਿ ਭਾਰਤ ਵੱਲੋਂ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਦੇ ਨਾਲ ਪੰਜ ਟਿਕਾਣਿਆਂ ’ਤੇ ਚਾਰਦੀਵਾਰੀ ਕੀਤੀ ਜਾ ਰਹੀ ਹੈ, ਜੋ ਦੁਵੱਲੇ ਕਰਾਰ ਦੀ ਉਲੰਘਣਾ ਹੈ। ਵਰਮਾ ਨੂੰ ਸ਼ਾਮੀਂ ਤਿੰਨ ਵਜੇ ਦੇ ਕਰੀਬ ਮੰਤਰਾਲੇ ਵਿਚ ਦਾਖ਼ਲ ਹੁੰਦਿਆਂ ਦੇਖਿਆ ਗਿਆ। ਉਨ੍ਹਾਂ ਦੀ ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਜਾਸ਼ਿਮ ਉੱਦਦੀਨ ਨਾਲ ਬੈਠਕ ਪੌਣੇ ਘੰਟੇ ਦੇ ਕਰੀਬ ਚੱਲੀ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਬੈਠਕ ਵਿਚ ਹੋਈ ਚਰਚਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ, ਪਰ ਅਧਿਕਾਰੀਆਂ ਨੇ ਵਰਮਾ ਨੂੰ ਤਲਬ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ
Source link