
ਨਵੀਂ ਦਿੱਲੀ — ਕੇਂਦਰ ਸਰਕਾਰ ਨੇ ‘ਕਸ਼ਮੀਰ ਦੀ ਆਜ਼ਾਦੀ’ ਲਈ ਲੜਨ ਵਾਲੇ ਅਤੇ ਕਈ ਅੱਤਵਾਦੀ ਘਟਨਾਵਾਂ ‘ਚ ਸ਼ਾਮਲ ਜੰਮੂ-ਕਸ਼ਮੀਰ ਦੇ ਅੱਤਵਾਦੀ ਸੰਗਠਨ ਤਹਿਰੀਕ-ਉਲ-ਮੁਜਾਹਿਦੀਨ ‘ਤੇ ਪਾਬੰਦੀ ਲਾ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਤਹਿਰੀਕ-ਉਲ-ਮੁਜਾਹਿਦੀਨ (ਟੀ. ਯੂ. ਐੱਮ.) ਕਈ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਹਨ, ਕਿਉਂਕਿ ਇਸ ਨੇ ਭਾਰਤ ਵਿਚ ਕਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਦੇ ਮੈਂਬਰਾਂ ਨੂੰ ਵਿਦੇਸ਼ ‘ਚ ਬੈਠੇ ਇਨ੍ਹਾਂ ਦੇ ‘ਬੌਸ’ ਤੋਂ ਵਿੱਤੀ ਅਤੇ ਸਾਜੋ-ਸਾਮਾਨ ਸਬੰਧੀ ਮਦਦ ਵੀ ਮਿਲ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਤਹਿਰੀਕ-ਏ-ਮੁਜਾਹਿਦੀਨ 1990 ਵਿਚ ਅਕਸ ਵਿਚ ਆਇਆ ਸੀ।