Home / Punjabi News / ਸਚਿਨ ਪਾਇਲਟ ਵੱਲੋਂ ਸੋਨੀਆ ਨਾਲ ਮੁਲਾਕਾਤ

ਸਚਿਨ ਪਾਇਲਟ ਵੱਲੋਂ ਸੋਨੀਆ ਨਾਲ ਮੁਲਾਕਾਤ

ਸਚਿਨ ਪਾਇਲਟ ਵੱਲੋਂ ਸੋਨੀਆ ਨਾਲ ਮੁਲਾਕਾਤ

ਨਵੀਂ ਦਿੱਲੀ, 21 ਅਪਰੇੈਲ

ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀਰਵਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਗਠਿਤ ਕਮੇਟੀ ਰਾਹੀਂ ਰਾਜਸਥਾਨ ਦੀ ਸਰਕਾਰ ਵਿੱਚ ਜੋ ਕਦਮ ਚੁੱਕੇ ਗਏ, ਉਸੇ ਦਿਸ਼ਾ ਵਿੱਚ ਅੱਗੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਅਗਲੇ ਵਰ੍ਹੇ ਇਕ ਵਾਰ ਮੁੜ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਦੇੇਵੇਗੀ, ਉਹ ਉਸ ਨੂੰ ਪੂਰਾ ਕਰਨਗੇ ਪਰ ਉਹ ਸਿਰਫ ਇੰਨਾ ਹੀ ਚਾਹੁੰਦੇ ਹਨ ਕਿ ਰਾਜਸਥਾਨ ਵਿੱਚ ਹਰ ਪੰਜ ਵਰ੍ਹਿਆਂ ਬਾਅਦ ਸਰਕਾਰ ਬਦਲਣ ਦੀ ਦਹਾਕਿਆਂ ਪੁਰਾਣੀ ਰਵਾਇਤ ਇਸ ਵਾਰ ਖਤਮ ਹੋਵੇ। ਉਨ੍ਹਾਂ ਤੋਂ ਇਕ ਦਿਨ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਪਾਇਲਟ ਨੇ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨਾਲ ਵੀ ਮੁਲਾਕਾਤ ਕੀਤੀ ਸੀ। -ੲੇਜੰਸੀ


Source link

Check Also

ਕੋਲਕਾਤਾ ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ

ਕੋਲਕਾਤਾ/ਮੁੰਬਈ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਲਕਾਤਾ …