
ਗੁਰੂ ਨਾਨਕ ਦੇਵ ਜੀ ਦੀ ਅਠਵੀਂ ਜੋਤ ਦਾ ਪਰਕਾਸ਼ ਸਾਵਣ ਦੇ ਜੁਲਾਈ ਮਹੀਨੇ ਹਾੜ ਦੀ ਪੂਰਨਮਾਸੀ ਤੋਂਬਾਦ ਹਨੇਰੇ ਪੱਖ ਵਿਚ ੭ਜੁਲਾਈ ਸੰਨ ੧੬੫੬ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਮਾਤਾ ਸੁਲਖਨੀ ਜੀ (ਕ੍ਰਿਸ਼ਨ ਕੌਰ ਜੋ ਬਾਦ ਵਿਚ ਅੰਮ੍ਰਿਤ ਛਕਣ ਤੋਂ ਬਾਦ ਰਖਿਆ ਗਿਆ ਹੋਵੇਗਾ ਪਿਤਾ ਗੁਰੂ ਹਰੀਰਾਏ ਜੀ ਦੇ ਗ੍ਰਿਹ ਅਤੇ ਮਾਤਾ ਕ੍ਰਿਸ਼ਨ ਕੌਰ) ਜੀ ਦੀ ਕੁਖ ਤੋਂ ਹੋਇਆ ਸੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਿਰਾਏ ਜੀ ਦੇ ਛੋਟੇ ਸਾਹਿਬਜ਼ਾਦੇ ਸਨ।ਆਪ ਜੀ ਬਚਪਨ ਤੋਂ ਬਹੁਤ ਗੰਭੀਰ ਅਤੇ ਸ਼ਾਂਤ ਚਿਤ ਦੇ ਸਨ।ਇਕ ਦਿਨ ਕਾਬਲ ਤੋਂ ਆਈ ਸੰਗਤ ਵਿਚੋਂ ਕਿਸੇ ਸਿੱਖ ਨੇ ਗੁਰੂ ਹਰਿਰਾਏ ਜੀ ਨੂੰ ਪੁਛਿਆ ਕਿ ਗੁਰੂ ਸਾਹਿਬ ਜੀ ਆਪ ਜੀ ਤੋਂ ਬਾਦ ਕੇਹੜਾ ਸਾਹਿਬਜਾਦਾ ਗੁਰਗਦੀ ਤੇ ਬਿਰਾਜ਼ਮਾਨ ਹੋਵੇਗਾ ਤਾਂ ਗੁਰੂ ਸਾਹਿਬ ਜੀ ਨੇ ਇਕ ਸੂਈ ਦਿਤੀ ਤੇ ਕਿਹਾ ਕਿ ਏਹ ਸੂਈ ਦੋਨਾ ਦੀਆਂ ਚੌਕੀਆਂ ਵਿਚ ਜਿਸਤੇ ਬੈਠਕੇ ਨਿਤਨੇਮ ਕਰ ਰਹੇ ਹਨ ਓਨਾਂ ਵਿਚ ਚੁਭੋਕੇ ਦੇਖੋ ਜਿਸ ਵਿਚ ਸੂਈ ਚੁਭ ਗਈ ਓਹ ਪਰਮਾਤਮਾ ਨਾਲ ਜੁੜਿਆ ਹੋਵੇਗਾ ਅਤੇ ਜਿਸ ਵਿਚ ਸੂਈ ਨਾ ਚੁਭੀ ਓਹ ਨਹੀਂ ਜੁੜਿਆ ਹੋਵੇਗਾ ਅਗੇ ਫੈਸਲਾ ਆਪ ਸਮਝ ਲੈਣਾ ਕਿ ਕੌਨ ਗੁਰਿਆਈ ਦਾ ਹਕਦਾਰ ਹੋਵੇਗਾ ਤੇ ਜਦੋਂ ਰਾਮਰਾਏ ਜੀ ਦੀ ਚੌਕੀ ਵਿਚ ਸੂਈ ਚੁਭਾਈ ਤਾਂ ਬਿਲਕੁਲ ਨਹੀਂ ਚੁਭੀ ਲੇਕਿਨ ਜਦੋ ਹਰਿਕ੍ਰਿਸ਼ਨ ਜੀ ਦੀ ਚੌਕੀ ਵਿਚ ਚੁਭਾਈ ਤਾਂ ਪੂਰੀ ਸੂਈ ਚੁਭ ਗਈ।ਇਕ ਇਸ਼ਾਰਾ (ਰਮਜ਼) ਸੀ ਜੋ ਸੰਗਤ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਸਮਝਾ ਦਿਤੀ ”ਮਨਿ ਸਮਝਾਵਨਿ ਕਾਰਨੇ ਕਛੂਅਕ ਪੜਿਏ ਗਿਆਨੁ” ਅਤੇ ਇਸੀ ਤਰਾਂ ਹੋਰ ਵੀ ਕਈ ਵਾਰ ਗੁਰੂ ਜੀ ਨੇ ਦੋਨਾਂ ਸਾਹਿਬ ਜਾਦਿਆਂ ਦੀਆਂ ਪਰੀਖਆਂਵਾਂ ਲਈਂਆਂ ਅਤੇ ਇਕ ਦਿਨ ਔਰੰਗਜੇਬ ਬਾਦਸ਼ਾਹ ਦਾ ਦੂਤ ਸੰਦੇਸ਼ਾ ਲੈਕੇ ਗੁਰੂ ਹਰਿਰਾਏ ਜੀ ਪਾਸ ਆਇਆ ਕਿ ਜਹਾਂਪਨਾਹਾ ਔਰੰਗਜੇਬ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਗੁਰੂ ਜੀ ਨੇ ਵਡੇ ਸਾਹਿਬਜਾਦੇ ਬਾਬਾ ਰਾਮਰਾਏ ਜੀ ਨੂੰ ਆਪਣਾ ਅਸ਼ੀਰਵਾਦ ਦੇਕੇ ਭੇਜ ਦਿਤਾ ਅਤੇ ਕਿਹਾ ਕਿ ਬੇਟਾ ਜੀ ਜਦੋਂ ਤਕ ਗੁਰੂ ਨਾਨਕ ਦੇ ਦਿਤੇ ਉਪਦੇਸ਼ਾਂ ਤੇ ਚਲਕੇ ਬਾਦਸ਼ਾਹ ਦੇ ਸਵਾਲਾਂ ਦਾ ਜਵਾਬ ਦੇਵੋਗੇ ਅਤੇ ਹੁਕਮ ਦੀ ਉਲੰਘਣਾ ਨਹੀ ਕਰੋਗੇ ਤਦੋਂ ਤਕ ਗੁਰੂ ਨਾਨਕ ਤੁਹਾਡੇ ਅੰਗ ਸੰਗ ਹੋਵੇਗਾ ਅਤੇ ਜਦੋਂ ਹੁਕਮ ਤੋਂ ਬੇਮੁਖ ਹੋਏ(ਭਟਕੇ) ਫਿਰ ਤੁਹਾਡੇ ਲਈ ਇਸ ਘਰ ਦੇ ਦਰਵਾਜੇ ਸਦਾ ਲਈ ਬੰਦ ਸਮਝਣਾ ਤੇ ਬਾਬਾ ਰਾਮਰਾਏ ਜੀ ਨੇ ਇਤਹਾਸ ਕਾਰਾਂ ਅਨੁਸਾਰ ੭੨-੧੦੧ ਕਰਾਮਾਂਤਾ ਦਿਖਾਈਆਂ ਔਰੰਗਜੇਬ ਨੇ ਦਰਬਾਰ ਵਿਚ ਆਪਣੇ ਤੋਂ ਉਚਾ ਆਸਣ ਲਗਾਕੇ ਦਿਤਾ ਜਿਸਨੂੰ ਦੇਖਕੇ ਦਰਬਾਰੀ ਕਾਜ਼ੀ ਮੁਲਾਣੇ ਬਹੁਤ ਸੱੜ ਭੁਜ ਗਏ ਇਕ ਦਿਨ ਬਾਦਸ਼ਾਹ ਨੂੰ ਕੈਹਣ ਲਗੇ ਕਿ ਜਹਾਂਪਨਾਂਹ ਏਨਾਂ ਕੋਲੋਂ ਪੁਛੋ ਕਿ ਏਨਾ ਦੇ ਧਾਰਮਕ ਗ੍ਰੰਥ ਵਿਚ ਕੀ ਲਿਖਿਆ ਨਹੀਂ ਹੋਇਆ ਕਿ ”ਮਿਟੀ ਮੁਸਲਮਾਨ ਕੀ ਪੇੜੇ ਪਈ ਕੁਮਿਹਾਰ,ਘੱੜ ਭਾਂਡੇ ਇਟਾਂ ਕਿਆਂ ਜਲਤੀ ਕਰੇ ਪੁਕਾਰਿ” ਯਾਨਿ ਮਰਨ ਤੋਂ ਬਾਦ ਮੁਸਲਮਾਨ ਦੀ ਮਿਟੀ ਸਦਾ ਖ਼ੁਆਰ ਹੀ ਹੁੰਦੀ ਰਹੰਦੀ ਹੈ ਅਤੇ ਜਦੋਂ ਔਰੰਗਜੇਬ ਨੇ ਪੁਛਿਆ ਤਾਂ ਬਾਬਾ ਰਾਮ ਰਾਏ ਜੀ ਡਰ ਗਏ ਕਿ ਕਿਤੇ ਬਾਦਸ਼ਾਹਾ ਮੈਨੂੰ ਸਹੀ ਅਰਥ ਕਰਨ ਤੇ ਬਣੀ ਬਣਾਈ ਇਜ਼ਤ ਖੋਹਕੇ ਮੈਨੂੰ ਫਾਂਸੀ ਹੀ ਨਾ ਚੜ੍ਹਾ ਦੇਵੇ ਗੁਰੂ ਪਿਤਾ ਤੇ ਵਿਸ਼ਵਾਸ਼ ਨਾ ਰਖ਼ਿਆ ਇਸ ਲਈ ਕੈਹ ਦਿਤਾ ਕਿ ਨਹੀਂ ਜਹਾਂਪਨਾਂਹ ਇਸ ਤਰਾਂ ਨਹੀਂ ਲਿਖਿਆ ਬਲਕਿ ਇਸ ਤਰਾਂ ਲਿਖਿਆ ਹੈ ਕਿ”ਮਿਟੀ ਬੇਇਮਾਨ ਕੀ,ਪੇੜੇ ਪਈ ਘੁਮਿਆਰ”ਦਰਬਾਰ ਵਿਚ ਬੈਠੇ ਕਿਸੇ ਸੂਹਿਏ ਸਿਖ ਨੇ ਸੰਗਤ ਤਕ ਗਲ ਪਹੁੰਚਾਈ ਤਾਂ ਸਾਧਸੰਗਤ ਨੇ ਚਿਠੀ ਲਿਖਕੇ ਗੁਰੂ ਜੀ ਨੂੰ ਭੇਜ ਦਿਤੀ ਕਿ ਬਾਬਾ ਰਾਮਰਾਏ ਜੀ ਨੇ ਬਾਣੀ ਪਲਟ ਦਿਤੀ ਹੈ ਤਾਂ ਗੁਰੂ ਜੀ ਨੇ ਉਸੀ ਵਕਤ ਭਰੇ ਦਰਬਾਰ ਵਿਚ ਕੈਹ ਦਿਤਾ ਕਿ ਅਜ ਤੋਂ ਸਾਡਾ ਰਾਮਰਾਏ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਅਤੇ ਹੁਕਮਨਾਮਾ ਲਿਖਕੇ ਭੇਜ ਦਿਤਾ ਕਿ ਅਜ ਤੋਂ ਸਾਡੇ ਮਥੇ ਨਹੀਂ ਲਗਣਾ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਵੀ ਕੈਹ ਦਿਤਾ ਕਿ ਅਜ ਤੋਂ ਰਾਮਰਾਏ ਅਤੇ ਔਰੰਗਜੇਬ ਦੇ ਕਦੇ ਮਥੇ ਨਹੀਂ ਲਗਣਾ।ਸ਼ਾਧ ਸੰਗਤ(ਗੁਰੂ ਨਾਨਕ ਨਾਮ ਲੇਵਾ ਸਿਖਾਂ) ਨੂੰ ਵੀ ਕੈਹ ਦਿਤਾ ਅਜ ਤੋਂ ਰਾਮਰਾਏ ਨਾਲ ਕੋਈ ਸੰਬੰਧ ਨਹੀਂ ਰਖ਼ਣਾ ਅਤੇ ਆਪਣਾ ਅੰਤਮ ਸਮਾ ਜਾਣਕੇ ਗੁਰਿਆਈ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ
ਆਪਣੇ ਛੋਟੇ ਪੁਤਰ ਨੂੰ ਸੰਨ ੧੬੬੧ ਵਿਚ ਦੇ ਦਿਤੀ ਤੇ ਜਦੋ ਬਾਬਾ ਰਾਮਰਾਏ ਨੇ ਔਰੰਗਜੇਬ ਨੂੰ ਕਿਹਾ ਕਿ ਮੇਰੇ ਤੁਹਾਨੂੰ ਕਾਰਾਂਮਾਤਾ ਦਿਖਾਣ ਕਰਕੇ ਗੁਰਿਆਈ ਤੋਂ ਵਾਂਝਾ ਕੀਤਾ ਗਿਆ ਹੈ ਮੈਂ ਓਨਾਂ ਦਾ ਵਡਾ ਪੁਤਰ ਹਾਂ ਤਾਂ ਔਰੰਗਜੇਬ ਨੇ ਕਿਹਾ ਕਿ ਏਹ ਤੁਹਾਡੇ ਘਰ ਦਾ ਮਸਲਾ ਹੈ ਜਦੋਂ ਤਕ ਤੂਸੀ ਸਾਨੂੰ ਕਰਾਮਾਤਾਂ ਦਿਖਾਂਦੇ ਰਹੇ ਅਸੀ ਤੁਹਾਡੀ ਪੂਰੀ ਇਜ਼ਤ ਕਰਦੇ ਰਹੇ ਹਾਂ ਅਤੇ ਜੇ ਹੁਣ ਤੁਸੀ ਸਾਨੂੰ ਕਰਾਮਾਤ ਨਹੀਂ ਦਿਖਾ ਸਕਦੇ ਤਾਂ ਅਸੀ ਤੁਹਾਡੀ ਕੋਈ ਮਦਦ ਨਹੀ ਕਰ ਸਕਦੇ ਲੇਕਿਨ ਗੁਜਾਰੇ ਲਈ ਡੇਹਰਾਦੂਨ ਦੀ ਜਗੀਰ ਦੇਕੇ ਦਰਬਾਰ ਤੋਂ ਕੱਢ ਦਿਤਾ ਜੋ ਕਿ ਅਜ ਵੀ ਰਾਮਰਾਈਆਂ ਦੀ ਜ਼ਗੀਰ ਅਖਵਾਂਓਦੀ ਹੈ। ਦੁਨਿਆਵੀ ਮਾਇਆ ਦੇ ਪਿਛੇ ਭਜਣ ਦਾ ਨਤੀਜਾ ਹਮੇਸ਼ਾਂ ਖਜਲ ਖੁਆਰੀ ਹੁੰਦੀ ਹੈ।ਇਸ ਲਈ ਅਸੀ ਵੀ ਆਪਣੇ ਅੰਦਰ ਝਾਤੀ ਮਾਰਿਏ ਕਿ ਅਸੀ ਵੀ ਗੁਰੂ ਤੋਂ ਬੇਮੁਖ (ਕਲੀਨਸੇਵ-ਪਤੱਤ) ਹੋਕੇ ਦਰਗਾਹ ਵਿਚ ਖਜਲ ਖੁਆਰ ਹੀ ਹੋਵਾਂਗੇ ”ਰਹਿਤ ਬਿਨਾ ਨ ਸਿੱਖ ਕਹਾਵੈਂ,ਰਹਿਤ ਬਿਨਾਂ ਦਰ ਚੋਟਾਂ ਖਾਵੈ”
ਕੇਵਲ $ ਕਮਾਣ ਖਾਤਰ ਯਾਂ ਫੈਸ਼ਨ ਪਰਸਤੀ ਦੀ ਖਾਤਰ ਆਪਣੇ ਗੁਰੂ ਤੋਂ ਬੇਮੁਖ (ਕਲੀਨਸੇਵ) ਹੋ ਜਾਣਾ ਤੇ ਫਿਰ ਵੀ ਸਿੱਖ ਅਖ਼ਵਾਣਾ ਗੁਰੂ ਨਾਲ ਇਕ ਕੋਝਾ ਮਜ਼ਾਕ ਨਹੀਂ।ਕੀ ਅਸੀ{ਕਲਨਿਸੇਵ}ਅਖੌਤੀ ਸਿੱਖ ਗੁਰੂ ਦੇ ਸਿਖ ਅਖਵਾਓਣ ਦੇ ਕਾਬਲ ਹਾਂ ਯਾਂ ਕੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਿਆਣੇ ਬਨਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਨਹੀ ਤਾਂ ਕਿਯੋਂ ਨਹੀਂ ਆਪਣੀ ਸਿਖੀ ਦੀ ਪਹਚਾਨ ਕਾੲਮ ਰਖ਼ ਸਕਦੇ।ਸਿੱਖ ਰਹਤ ਮਰਿਯਾਦਾਨੁਸਾਰ ਕੇਸ ਕਤਲ ਕਰਨਾ ਚਾਰ ਬਜ਼ਰ ਕੁਰਹਤਾਂ ਵਿਚੋ ਇਕ ਕੁਰਹਤ ਹੈ ਯਾਨਿ ਹਰੇਕ ਕਲੀਨਸੇਵ ਅਖੌਤੀ ਸਿਖ ਦੋਸ਼ੀ {ਕੁਰਹਤਿਆ}ਹੈ ਅਤੇ ਕੁਰਹਤਿਏ ਦਾ ਕੁਝ ਵੀ ਗੁਰੂ ਨੂੰ ਪਰਵਾਨ ਨਹੀਂ ਹੋ ਸਕਦਾ ਕਿਯੋਂਕਿ ਕੁਰਹਤਿਆ (ਕਲੀਨਸੇਵ)ਅਖੌਤੀ ਸਿੱਖ ਗੁਰੂ ਨੂੰ ਪਰਵਾਨ ਨਹੀਂ।ਉਸ ਤੋ ਬਾਦ ਔਰੰਗਜੇਬ ਨੇ ਫਿਰ ਦੁਬਾਰਾ ਸੰਨ੧੬੬੪ ਵਿਚ ਦੁਬਾਰਾ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿਲੀ ਆਕੇ ਦਰਸ਼ਨ ਦੇਣ ਦਾ ਬੁਲਵਾ ਭੇਜ ਦਿਤਾ ਲੇਕਿਨ ਅਸ਼ਟਮ ਬਲਬੀਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਿਤਾ ਗੁਰੂ ਦੀ ਆਗਿਆ ਅਨੁਸਾਰ ਜਾਣ ਤੌ ਇਨਕਾਰ ਕਰ ਦਿਤਾ ਕਿ ਦੁਸ਼ਟ ਦੇ ਮਥੇ ਨਹੀਂ ਲਗਣਾ ਤਾਂ ਔਰੰਗਜੇਬ ਨੇ ਮਿਰਜਾ ਰਾਜਾ ਜੈ ਸਿੰਘ ਨੂੰ ਕਿਹਾ ਤੂਸੀ ਓਨਾਂ ਨੂੰ ਬੁਲਵਾ ਸਕਦੇ ਹੋ ਕਿਯੋਕਿ ਮਿਰਜਾ ਰਾਜਾ ਜੈ ਸਿੰਘ ਬੰਗਲਾ ਸਾਹਿਬ ਗੁਰਦਵਾਰੇ ਵਾਲੀ ਹਵੇਲੀ ਦਾ ਮਾਲਕ ਗੁਰੂ ਘਰ ਨੂੰ ਮਨਦਾ ਸੀ।ਰਾਜਾ ਜੈ ਸਿੰਘ ਨੇ ਗੁਰੂ ਜੀ ਲਿਆਣ ਲਈ ਇਕ ਸੁੰਦਰ ਪਾਲਕੀ ਅਤੇ ਇਕ ਨਿਮਰਤਾ ਸਹਿਤ ਲਿਖਿਆ ਹੋਇਆ ਬੇਨਤੀ ਪਤਰ ਆਪਨੇ ਸੈਕਟਰੀ ਅਤੇ ਕੁਝ ਸੇਵਕਾਂ ਨੂੰ ਦੇਕੇ ਭੇਜੇ ਜਿਨਾਂ ਨੂੰ ਕੇਹਕੇ ਭੇਜਿਆ ਕਿ ਗੁਰੂ ਜੀ ਨੂੰ ਨਿਮਰਤਾ ਸਹਿਤ ਮੇਰੇ ਵਲੋਂ ਬੇਨਤੀ ਕਰਨੀ ਕਿ ਰਾਜਾ ਜੈ ਸਿੰਘ ਆਪਜੀ ਦਾ ਸੇਵਕ ਆਪਜੀ ਦੇ ਦਰਸ਼ਨਾਂ ਨੂੰ ਤਰਸ ਰਿਹਾ ਹੈ ਕਿ ਦਾਸ ਦੇ ਗ੍ਰਹਿ ਵਿਖੇ ਚਰਨ ਪਾਣ ਦੀ ਕਿਰਪਾਲਤਾ ਕਰੋ ਜੀ ਅਤੇ ਜਦੋਂ ਰਾਜੇ ਦੇ ਨਿਕਟਵਰਤੀ ਸੇਵਕਾਂ ਨੇ ਕੀਰਤਪੁਰ ਪਹੂੰਚਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਪਤਰ ਦਿਤਾ ਅਤੇ ਬੇਨਤੀ ਕੀਤੀ ਕਿ ਗੁਰੂ ਜੀ ਆਪ ਜੀ ਦੇ ਸੇਵਕ ਰਾਜੇ ਜੈ ਸਿੰਘ ਜੀ ਨੇ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਦਿਲੀ ਆਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ ਆਪ ਜੀ ਦੀ ਦਾਸ ਤੇ ਬਹੁਤ ਮੇਹਰਬਾਨੀ ਹੋਵੇਗੀ ਰਾਣੀ ਵੀ ਆਪ ਜੀ ਦੇ ਦਰਸ਼ਨਾ ਲਈ ਬਹੁਤ ਵਿਆਕੁਲ ਹੈ ਤਾਂ ਗੁਰੂ ਜੀ ਨੇ ਪਰਵਾਨਗੀ ਦੇ ਦਿਤੀ ਅਤੇ ਪਾਲਕੀ ਤੇ ਸਵਾਰ ਹੋਕੇ ਚਲਦੇ ਚਲਦੇ ਜਦੋਂ ਅੰਬਾਲੇ ਕਰੂਛੇਤਰ ਪੰਜੋਖਰੇ ਸਾਹਿਬ ਵਾਲੇ ਅਸਥਾਨ ਤੇ ਡੇਰਾ ਕੀਤਾ ਤਾਂ ਇਕ ਦਿਨ ਹਿੰਦੂ ਧਰਮ ਦਾ ਬਹੁਤ ਪੜ੍ਹਿਆ ਹੋਇਆ ਵੇਦਾਂ ਸ਼ਾਸ਼ਤਰਾਂ ਦਾ ਗਿਆਤਾ ਪੰਡਤ ਲਾਲ ਚੰਦ ਜਿਸਨੇ ਕਿਸੇ ਨਾਲ ਵੀ ਸ਼ਾਸ਼ਤਾਰਥ ਕਰਨ ਲਈ ਆਪਣੇ ਵੇਦ ਸ਼ਾਸ਼ਤਰ ਸਿਮ੍ਰਤਿਆਂ ਆਦਕ ਇਕ ਹਾਥੀ ਉਤੇ ਲਦੇ ਹੋਏ ਸਨ ਤੇ ਜਦੋਂ ਕੁਰਕਛੇਤਰ ਪਹੂੰਚਿਆ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਸੁਣਕੇ ਬਹੁਤ ਅਚੰਭੇ ਵਿਚ ਪੈ ਗਿਆ ਕਿ ੫-੭ਸਾਲ ਦਾ ਬਾਲਕ ਆਪਣੇ ਆਪਨੂੰ ”ਸ਼ੀ੍ਰ ਗੁਰੂ ਹਰਿਕ੍ਰਿਸਨ ਸਾਹਿਬ ਜੀ” ਅਖਵਾਓਦਾ ਹੈ ਤੇ ਸਾਡੇ ਗੁਰੂ (ਅਵਤਾਰ)ਦਾ ਨਾਮ ਕੇਵਲ”ਕ੍ਰਿਸ਼ਨ ਯਾਂ ਕਨਹਿਯਾ ਸੀ ਅਤੇ ਨਾਲ ਏਹ ਵੀ ਸੋਚਣ ਲਗਾ ਕਿ ਮੈਂ ਇਤਨੀ ਲੰਬੀ ਉਮਰ ਵਾਲਾ ਇਤਨਾ ਪੜਿਆ ਲਿਖਿਆ ਪੰਡਤ ਇਕ ਛੋਟੇ ਜਹੇ ਬਾਲਕ ਨਾਲ ਸ਼ਾਸ਼ਤਾਰਥ ਕਰਦਾ ਚੰਗਾ ਲਗਾਂਗਾ ਲੋਕ ਕੀ ਕੈਹਣਗੇ ਕਿਸੇ ਨਾਲ ਗਲ ਕੀਤੀ ਤਾਂ ਉਸਨੇ ਕਿਹਾ ਕਿ ਗੁਰੂ ਨਾਨਕ ਦੀ ਗਦੀ ਦੇ ਵਾਰਸ ਲਈ ਉਮਰ ਦਾ ਵਡਾ ਛੋਟਾ ਹੋਣਾ ਕੋਈ ਜ਼ਰੂਰੀ ਨਹੀਂ ਤਾਂ ਪੰਡਤ ਗੁਰੂ ਜੀ ਪਾਸ ਆਇਆ ਅਤੇ ਕੈਹਣ ਲਗਾ ਕਿ ਸਾਡੇ ਗੁਰੂ ਅਵਤਾਰ ਦਾ ਨਾਮ ਸਿਰਫ ਕ੍ਰਿਸ਼ਨ ਸੀ ਤੇ ਤੂਸੀ ਛੋਟੇ ਜਹੇ ਬਾਲਕ ਆਪਣੇ ਆਪਨੂੰ ਸ਼੍ਰੀ ਗੁਰੂ ਹਰਿਕ੍ਰਿਸਨ ਸਾਹਿਬ ਅਖਵਾਂਓਦੇ ਹੋ ਕੀ ਤੁਸੀ ਗੀਤਾ ਦੇ ਅਰਥ ਕਰ ਸਕਦੇ ਹੋ ਤਾਂ ਗੁਰੂ ਜੀ ਨੇ ਕਿਹਾ ਆਓ ਪੰਡਤ ਜੀ ਬੈਠੋ ਕੁਝ ਜਲ ਪਾਣੀ ਛੱਕੋ ਅਤੇ ਫਿਰ ਇਸ ਤਰਾਂ ਕਰੋ ਕਿ ਜੇ ਅਸੀਂ ਅਰਥ ਕਰ ਵੀ ਦਿਤੇ ਤਾਂ ਹੋ ਸਕਦਾ ਹੈ ਤੁਹਾਡੀ ਤਸਲੀ ਨਾ ਹੋ ਸਕੇ ਕਿਯੋਂਕਿ ਫਿਰ ਤੁਸੀ ਸ਼ਾੲਦ ਰੇਹ ਨਾ ਸੋਚੋ ਕਹੋ ਕਿ ਹੋ ਸਕਦਾ ਹੈ ਵਡੇ ਘਰ ਦਾ ਬਾਲਕ ਹੋਣ ਕਰਕੇ ਅਰਥ ਕਰ ਸਕਦਾ ਹੋਵੇ ਤੇ ਤੁਸੀ ਸ਼ਹਰ ਵਿਚੋ ਤੁਹਾਡੇ ਅਨੁਸਾਰ ਕੋਈ ਸਭ ਤੋਂ ਨਖਿੱਧ ਗ਼ਰੀਬ ਕਿਸਮ ਦਾ ਇਨਸਾਨ ਸਮਝਦੇ ਹੋਵੋ ਉਸਨੂੰ ਲੈ ਆਓ ਅਸੀ ਉਸ ਕੋਲੋਂ ਗੀਤਾ ਦੇ ਅਰਥ ਕਰਵਾ ਦੇਵਾਂਗੇ ਫਿਰ ਤਾਂ ਠੀਕ ਹੈ ਪਡੰਤ ਬਹੁਤ ਖੁਸ਼ ਹੋਇਆ ਕਿ ਗੁਰੂ ਅਖ਼ਵਾਓਣ ਵਾਲਾ ਆਪ ਹੀ ਮੇਰੀ ਚਾਲ ਵਿਚ ਫਸ ਗਿਆ ਹੈ ਅਤੇ ਸਾਰਾ ਸ਼ਹਰ ਘੁਮੰਕੇ ਇਕ ਗ਼ਰੀਬ ਸਿਖ ਛਜੂ ਰਾਮ ਨੂੰ ਲੈ ਆਇਆ ਤਾਂ ਗੁਰੂ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਛਜੂ ਨੂੰ ਇਸ਼ਨਾਨ ਬਾਨ ਕਰਵਾਕੇ ਦਰਬਾਰ ਵਿਚ ਲੈਕੇ ਆਓ ਤਾਂ ਗੁਰੂ ਜੀ ਆਪਣੇ ਹੱਥ ਵਿਚ ਪਕੜੀ ਹੋਈ ਚੰਦਨ ਦੀ ਛੜੀ ਛਜੀ ਦੇ ਸਿਰ ਤੇ ਰੱਖ ਦਿਤੀ ਤੇ ਕਿਹਾ ਛਜੂ ਜੀ ਏਹ ਪੰਡਤ ਜੀ ਕੁਝ ਪੁਛਣਾ ਚਾਹੁੰਦੇ ਨੇ ਤਾਂ ਛਜੂ ਨੇ ਪੰਡਤ ਜੀ ਨੂੰ ਮੁਖਾਤਬ ਹੋਕੇ ਕਿਹਾ ਪੰਡਤ ਜੀ ਪੁਛੋ ਕੀ ਪੁਛਣਾ ਚਾਂਹੁੰਦੇ ਤਾਂ ਪੰਡਤ ਹੈਰਾਨ ਹੋ ਗਿਆ ਜਦੋਂ ਗੁਰੂ ਜੀ ਨੇ ਛਝੂ ਕੋਲੋਂ ਗੀਤਾ ਦੇ ਅਰਥ ਕਰਵਾ ਦਿਤੇ।ਅਤੇ ਫਿਰ ਸਮਾਜ ਕੁਝ ੳਚ ਵਰਗ ਦੇ ਕੁਝ ਸ਼ਰਾਰਤੀ ਲੋਕਾਂ ਵਲੋਂ ਇਕ ਕੋੜੀ੍ਹ ਨੂੰ ਗੁਰੂ ਜੀ ਦੀ ਪਾਲਕੀ ਅਗੇ ਲੇਟ ਜਾਣ ਅਤੇ ਉਚੀ ਉਚੀ ਰੋਕੇ ਪੁਕਾਰ ਕਰਨ ਲਈ ਕਿਹਾ ਤਾਂ ਗੁਰੁ ਜੀ ਨੇ ਪਾਲਕੀ ਤੋਂ ਨੀਚੇ ੳਤਰਕੇ ਆਪਣਾ ਰੁਮਾਲ ਦਿਤਾ ਤੇ ਕਿਹਾ ਇਸ ਰੁਮਾਲ ਨੂੰ ਆਪਣੇ ਸ਼ਰੀਰ ਤੇ ਫੇਰੋ ਗੁਰੂ ਨਾਨਕ ਭਲੀ ਕਰਨਗੇ ਇਸ ਤਰਾਂ ਇਥੇ ਵੀ ਦੁਸ਼ਮਣਾਂ ਨੂੰ ਮੁੰਹ ਦੀ ਖਾਣੀ ਪਈ ਤੇ ਗੁਰੁ ਨਾਨਕੁ ਦੇ ਘਰ ਦੀ ਵਡਿਆਈ ਜੱਗ ਜਾਹਰ ਹੋਈ।ਇਸ ਤਰਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਗਤਾਂ ਨੂੰ ਤਾਰਦੇ ਹੋਏ ਦਿਲੀ ਲਈ ਚਲਦੇ ਗਏ ਅਤੇ ਗੁਰੂ ਜੀ ਸੰਗਤਾਂ ਨੂੰ ਤਾਰਦੇ ਹੋੇਏ ਦਿਲੀ ਰਾਜਾ ਜੈ ਸਿੰਘ ਦੀ ਹਵੇਲੀ ਪਹੁੰਚ ਗਏ ਅਗੇ ਰਾਜੇ ਦੀ ਰਾਣੀ ਨੇ ਬਾਲਕ ਗੁਰੂ ਦੀ ਪਰਿਖਿਆ ਲੈਣ ਲਈ ਗੋਲੀਆਂ ਦੇ ਕਪੜੇ ਪਾਕੇ ਤੇ ਗੋਲੀਆਂ ਨੂੰ ਆਪਣੇ ਸੁੰਦਰ ਕਪੜੇ ਗੈਹਣੇ ਆਦਿ ਪਵਾਕੇ ਆਪ ਗੋਲੀਆਂ ਵਿਚ ਜਾ ਬੈਠੀ ਤੇ ਜਦੋ ਗੁਰੂ ਜੀ ਆਏ ਰਾਜੇ ਨੇ ਪੈਰੀ ਪਵਣਾ ਕੀਤਾ ਤੇ ਗੁਰੂ ਜੀ ਮਹਲਾਂ ਵਿਚ ਚਲੇ ਗਏ ਅਤੇ ਆਪਣੀ ਚੰਦਨ ਦੀ ਛੜੀ ਸਭ ਗੋਲੀਆਂ ਦੇ ਸਿਰ ਤੇ ਰਖ਼ਕੇ ਕੈਹੰਦੇ ਚਲੇ ਏਹ ਵੀ ਨਹੀਂ ਰਾਣੀ ਏਹ ਵੀ ਨਹੀਂ ਰਾਣੀ ਜਿਥੇ ਰਾਣੀ ਨੌਕਰਾਣੀ ਬਣਕੇ ਬੈਠੀ ਸੀ ਉਸਦੀ ਗੋਦ ਵਿਚ ਜਾਕੇ ਬੈਠ ਗਏ ਤੇ ਰਾਣੀ ਦਾ ਭਰਮ ਦੂਰ ਕਰ ਦਿਤਾ ਤੇ ਰਾਣੀ ਗੁਰੂ ਜੀ ਦੇ ਪੈਰਾਂ ਤੇ ਡਿਗ ਪਈ ਕਿ ਗੁਰੂ ਜੀ ਮੈਂ ਭੁਲ ਗਈ ਆਪ ਸਮਰਥ ਹੋ ਮੈਨੂੰ ਬਖ਼ਸ਼ ਦਿਓ ਅਤੇ ਗੁਰੂ ਜੀ ਨੇ ਕਿਹਾ ਮਾਤਾਵਾਂ ਪੁਤਰਾਂ ਤੋਂ ਮਾਫੀ ਨਹੀਂ ਮੰਗਦੀਆਂ ਤੇ ਫਿਰ ਰੋਜ਼ ਕੀਰਤਨ ਪਰਵਾਹ ਚਲਣ ਲਗਾ ਅਤੇ ਗੁਰੂ ਨਾਨਕ ਨਾਮ ਲੇਵਾ ਰੋਜ਼ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਅਗਲਾ ਜਨਮ ਸਵਾਰਨ ਲਗੇ ਅਤੇ ਔਰੰਗਜੇਬ ਨੇ ਬਹੁਤ ਵਾਰ ਗੁਰੂ ਜੀ ਦੇ ਦਰਸ਼ਨ ਕਰਨ ਦੀ ਕੋਸ਼ਿਸ ਕੀਤੀ ਲੇਕਿਨ ਗੁਰੂ ਸਾਹਿਬ ਜੀ ਨੇ ਕਦੀ ਵੀ ਔਰੰਗਜੇਬ ਨੂੰ ਦਰਸ਼ਨ ਨਾ ਦਿਤੇ ਕਿਯੋਂਕਿ ਪਿਤਾ ਗੁਰੂ ਹਰਿਰਾਏ ਜੀ ਦਾ ਹੁਕਮ ਸੀ ਕਿ ਔਰੰਗੇ ਦੇ ਮਥੇ ਨਹੀਂ ਲਗਣਾ ਅਤੇ ਦਿਲੀ ਵਿਚ ਹਾੜ ਦੀ ਗਰਮੀ ਕਰਕੇ ਮਹਾਂਮਾਰੀ{ਚੇਚਕ ਸੀਤਲਾ}ਫੈਲ ਗਈ ਲੋਕ ਮਰਨ ਲਗੇ ਤਾਂ ਗੁਰੂ ਜੀ ਨੇ ਦਿਲੀ ਦੀ ਗਲੀ ਗਲੀ ਵਿਚ ਜਾਕੇ ਲੋਕਾਂ ਦੀ ਹਰ ਤਰਾਂ ਨਾਲ ਮਦਦ ਕੀਤੀ ਅਤੇ ਇਕ ਚੁਭੱਚਾ ਖੁਦਵਾਕੇ ਉਸ ਵਿਚ ਜਲ ਭਰਕੇ ਆਪਣੇ ਚਰਣ ਪਾ ਦਿਤੇ ਤੇ ਜੋ ਵੀ ਉਸ ਵਿਚੋ ਅੰਮ੍ਰਤ ਲੈਕੇ ਨਹਾਂਦਾ ਓਹ ਬਿਲਕੁਲ ਠੀਕ ਹੋ ਜਾਂਦਾ ਇਸ ਤਰਾਂ ਬਹੁਤ ਗ਼ਰੀਬ ਲੋਕਾਂ ਨੂੰ ਭਿਆਨਕ ਬਿਮਾਰੀ ਤੋਂ ਨਿਜਾਤ ਦਿਲਵਾਈ ਅਤੇ ਉਸ ਸਮੇ ਤੋਂ ਅਜ ਤਕ ਓਹ ਚੁਭੱਚਾ ਸਾਹਿਬ ਵਿਚੋਂ ਜੋ ਵੀ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਯਾਂ ਜਲ ਲੈਕੇ ਜਾਂਦਾਂ ਹੈ ਓਹ ਨਿਰੋਗ ਹੋ ਜਾਂਦਾਂ ਹੈ।ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਿਕ੍ਰਿਸਨ ਸਹਿਬ ਜੀ ਬਾਰੇ ਨਿਤ ਦੀ ਅਰਦਾਸ ਵਿਚ ਸਿਖ ਨੂੰ ਹੁਕਮ ਕੀਤਾ ਸੀ ਕਿ ”ਸ਼ੀ੍ਰ ਹਰਿਕ੍ਰਿਸਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ” ਕਿਹਾ ਸੀ ਕੁਝ ਇਤਹਾਸ ਕਾਰਾਂ ਅਨੁਸਾਰ ਗੁਰੂ ਹਰਿਕ੍ਰਿਸਨ ਸਾਹਿਬ ਜੀ ਨੂੰ ਬਿਮਾਰੀ ਨੇ ਆਪਣੀ ਜਕੜ ਵਿਚ ਲੈ ਲਿਆ ਤਾਂ ਗੁਰੂ ਸਾਹਿਬ ਜੀ ਨੇ ਕੀਰਤਪੁਰ ਤੋ ਆਪਣੇ ਮਾਤਾ ਜੀ ਅਤੇ ਪਰਵਾਰ ਨੂੰ ਦਿਲੀ ਬੁਲਾ ਲਿਆ ਅਤੇ ਰਾਜਾ ਜੈ ਸਿੰਘ ਦਾ ਬੰਗਲਾ ਛੱਡਕੇ ਭਾਈ ਕਲਿਆਣਾਂ ਜੀ ਦੀ ਬੇਨਤੀ ਕਰਨ ਤੇ ਅਜਮੇਰੀ ਗੇਟ ਵਿਚ ਭਾਈ ਕਲਿਆਣਾ ਜੀ ਦੀ ਧਰਮਸਾਲਾ ਵਿਚ ਚਲੇ ਗਏ ਅਤੇ ਆਪਣਾ ਅੰਤਮ ਸਮਾਂ ਨੇੜੇ ਜਾਣਕੇ ਸੰਗਤਾਂ ਦੇ ਬੇਨਤੀ ਕਰਨ ਤੇ ਕਿ ਗੁਰੂ ਜੀ ਅਗਲਾ ਗੁਰੂ ਨਾਨਕੁ ਦੀ ਗਦੀ ਦਾ ਵਾਰਸ ਕੌਣ ਹੋਵੇਗਾ ਤਾਂ ਗੁਰੁ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਬਾਬਾ ਬਸੇ ਗਰਾਮ ਬਕਾਲੇ।ਜਿਥੋਂ ੩੦ ਮਾਰਚ ੧੬੬੪ ਨੂੰ ਗੁਰੂ ਜੀ ਦਾ ਅੰਤਮ ਸਸਕਾਰ ਗੁਰੂਦਵਾਰਾ ਬਾਲਾ ਸਾਹਿਬ ਜੋ ਕਿ ਬਾਲਾ ਪੀਰ{ਬਾਲਾ ਪੀ੍ਰਤਮ}ਜੀ ਦੇ ਨਾਮ ਤੇ ਜਗ੍ਹਾ ਬਣੀ ਸੀ ਓਥੇ ਕੀਤਾ ਗਿਆ ਜੋ ਕਿ ਅਜ ਵੀ ਓਥੇ ਬਹੁਤ ਵਡਾ ਗੁਰੂਦਵਾਰਾ ਬਾਲਾ ਸਾਹਬ ਬਣਿਆ ਹੋਇਆ ਹੈ ਅਤੇ ਓਥੇ ਹੀ ਮਾਤਾ ਜੀ ਦਾ ਵੀ ਅੰਗੀਠਾ ਬਣਿਆ ਹੋਇਆ ਹੈ।ਗੁਰੂ ਹਰਿਕ੍ਰਿਸਨ ਜੀ ਨੂੰ ”ਬਾਲਾ ਪੀ੍ਰਤਮ”ਜੀ ਵੀ ਕਿਹਾ ਜਾਂਦਾਂ ਹੈ ਅਤੇ ਓਨਾ੍ਹਂ ਦੇ ਪਰਕਾਸ਼ ਉਤਸਵ ਦੀ ਪੈਹਲੀ ਰਾਤ ੧੨ਵਜੇ ਸਾਧਸੰਗਤ ੧੦੧ਗਾਗਰਾਂ ਜਲ ਦੀਆਂ ਸੀਸਗੰਜ ਸਾਹਿਬ ਤੋ ਲੈਕੇ ਪੈਦਲ ਨਈ ਸੜਕ ਤੋਂ ਅਜਮੇਰੀ ਗੇਟ ਦੇ ਰਸਤੇ ਬੰਗਲਾ ਸਾਹਿਬ ਪਹੁੰਚਕੇ ਗੁਰਦਵਾਰਾ ਸਾਹਿਬ ਦੇ ਹਾਲ ਦੀ ਪਾਣੀ ਵਿਚ ਦੁਧ ਮਿਲਾਕੇ ਕਚੀ ਲੱਸੀ ਨਾਲ ਧੁਲਵਾਈ-ਸਫਾਈ ਕਰਦੀ ਹੈ ਅਤੇ ਬੇਹਿਸਾਬ ਮਣਾਂ ਦੇ ਹਿਸਾਬ ਨਾਲ ਤਕਰੀਬਨ (੧੦੦ਕਿਲੋ ਦਾਇਕ ਮੱਣ ਹੁੰਦਾ ਹੈ)ਲਡੂਆਂ ਦਾ ਪਰਸ਼ਾਦ ਖ਼ੁਸ਼ੀ ਵਿਚ ਵਰਤਾਇਆ ਜਾਂਦਾਂ ਹੈ ਫਿਰ ਵਾਪਸ ੩-੪ ਵਜੇ ਸੀਸਗੰਜ ਸਾਹਿਬ ਤੋ ਨਗਰ ਕੀਰਤਨ ਵਿਚ ਸ਼ਾਮਲ ਹੋਕੇ ਉਸੀ ਰਸਤੇ ਬੰਗਲਾ ਸਾਹਿਬ ਪਹੁੰਚਕੇ ਸਾਰਾ ਦਿਨ ਸਜੇ ਦਿਵਾਨ ਵਿਚ ਸੰਗਤਾਂ ਕੀਰਤਨ ਦਾ ਅਨੰਦ ਮਾਣਦੀਆਂ ਨੇ ਅਤੇ ਬਹੁਤ ਜਥੇ ਕਈ ਤਰਾਂ ਦੇ ਮਿਸ਼ਟਾਂਨਾਂ ਦਵਾਰਾ ਅਤੇ ਲੰਗਰਾਂ ਦਵਾਰਾ ਸੰਗਤਾਂ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਦੇ ਨੇ।ਲੇਕਿਨ ਅਜ ੨੦੧੫ ਵਿਚ ਸਿਖਾਂ ਦੇ ਨਾਨਕਸ਼ਾਹੀ ਕੈਲੰਡਰ ਦੀ ਸਿੱਖਾਂ ਪਾਰਲੀਮੈਂਟ ਦੇ ਸਹੀ ਫੈਸਲਾ ਨਾ ਲੈਣ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਰਕਾਸ਼ ੳਤਸਵ ੮ਸਾਵਣ ਨੂੰ ਬਦਲਕੇ ੨੪ਸਾਵਣ ੨੮ਅਗਸਤ ਵਾਲੇ ਦਿਨ ਮਨਾਇਆ ਜਾ ਰਿਹਾ ਹੈ।ਇਹ ਸਿੱਖ ਧਰਮ ਦੀ ਗਿਰਾਵਟ ਦਾ ਹਾਲ ਹੈ ਜਿਸ ਵਿਚ ਗੁਰਦਵਾਰਾ ਪਰਬੰਧਕ ਕਮੇਟੀਆਂ ਦਾ ਬੜਾ ਵਡਾ ਹੱਥ ਹੈ।ਦਿਲੀ ਦੇ ਨੱਕ ਪਾਰਲੀਮੈਂਟ ਏਰਿਏ ਅੰਦਰ ਗੁਰੂਦਵਾਰਾ ਬੰਗਲਾ ਸਾਹਿਬ ਵਿਚ ਗੁਰੂ ਹਰਿਕ੍ਰਿਸਨ ਸਾਹਿਬ ਜੀ ਦਾ ਮਹਾਨ ਪਰਕਾਸ਼ ਉਤਸਵ ਹਰ ਸਾਲ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾਂ ਹੈ।ਅੰਤ ਵਿਚ ਦਾਸ ਵਲੋਂ ਸਰਬਤ ਸਾਧ ਸੰਗਤ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਰਕਾਸ਼ ੳਤਸਵ ਦੀ ਲੱਖ ਲੱਖ ਵਧਾਈ ਹੋਵੇ।ਸੰਗਤਾਂ ਦਾ ਦਾਸ ਗਿ੦ ਮਨਜੀਤ ਸਿੰਘ-Tel;780.328.4137/smanjeet049@yahoo.com