ਨਵੀਂ ਦਿੱਲੀ, 11 ਜਨਵਰੀ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਅਦਾਕਾਰ ਪਤਨੀ ਅਨੁਸ਼ਕਾ ਸ਼ਰਮਾ ਦੇ ਘਰ ਅੱਜ ਧੀ ਦਾ ਜਨਮ ਹੋਇਆ ਹੈ। ਕੋਹਲੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਹ ਐਲਾਨ ਕੀਤਾ ਹੈ। ਕੋਹਲੀ ਨੇ ਟਵੀਟ ਕੀਤਾ, ‘ਸਾਨੂੰ ਇਹ ਖ਼ਬਰ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਅੱਜ ਦੁਪਹਿਰੇ ਧੀ ਨੇ ਜਨਮ ਲਿਆ ਹੈ। ਅਸੀਂ ਤੁਹਾਡੇ ਪਿਆਰ, ਦੁਆਵਾਂ ਤੇ ਸ਼ੁਭ ਕਾਮਨਾਵਾਂ ਲਈ ਧੰਨਵਾਦ ਕਰਦੇ ਹਾਂ।’ ਕੋਹਲੀ ਨੇ ਕਿਹਾ ਕਿ ਜੱਚਾ ਤੇ ਬੱਚਾ ਦੋਵੇਂ ਸਿਹਤਯਾਬ ਹਨ। -ਪੀਟੀਆਈ
Source link