Home / World / Punjabi News / ਵਿਧਾਇਕ ਕੁਲਤਾਰ ਸੰਧਵਾ ਵੀ ਛੱਡ ਸਕਦੇ ਹਨ ‘ਆਪ’ ਦਾ ਸਾਥ

ਵਿਧਾਇਕ ਕੁਲਤਾਰ ਸੰਧਵਾ ਵੀ ਛੱਡ ਸਕਦੇ ਹਨ ‘ਆਪ’ ਦਾ ਸਾਥ

ਫਰੀਦਕੋਟ – ਆਮ ਆਦਮੀ ਪਾਰਟੀ ਜਦੋਂ ਹੋਂਦ ‘ਚ ਆਈ ਸੀ ਤਾਂ ਉਸ ਨੇ ਪੂਰੀ ਸਿਆਸਤ ‘ਚ ਹਲਚਲ ਅਤੇ ਸਾਰੀਆਂ ਪਾਰਟੀਆਂ ਨੂੰ ਭਾਜੜਾਂ ਪਵਾ ਦਿੱਤੀਆਂ ਸਨ। ਜਿਵੇਂ ਹੀ ਇਸ ਪਾਰਟੀ ਨੇ ਹੋਂਦ ‘ਚ ਆਉਣਾ ਸ਼ੁਰੂ ਕੀਤਾ, ਇਸ ਦੇ ਕੁਝ ਲੀਡਰ ਨੇ ਪਾਰਟੀ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਕਈਆਂ ਨੇ ਬਗਾਵਤੀ ਸੁਰ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਹੁਣ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਦੀਆਂ ਆਪਣੀ ਪਾਰਟੀ ਨੂੰ ਛੱਡ ਕਾਂਗਰਸ ‘ਚ ਸ਼ਾਮਲ ਹੋ ਜਾਣ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਸ ਸਬੰਧ ‘ਚ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਕੋਈ ਵੀ ਪਾਰਟੀ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਲੀਆਂ ਸਹੂਲਤਾਂ ਦੇਣ ਦਾ ਐਲਾਨ ਕਰਦੀ ਹੈ ਤਾਂ ਉਹ ਕਿਸੇ ਵੀ ਪਾਰਟੀ ‘ਚ ਸ਼ਾਮਲ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਜੇਕਰ ਉਨ੍ਹਾਂ ਨੂੰ ਸਿਆਸਤ ਵੀ ਛੱਡਣੀ ਪਵੇ ਤਾਂ ਪਿੱਛੇ ਨਹੀਂ ਹਟਣਗੇ।

Check Also

ਕੈਬਨਿਟ ਨੇ NIA ਨੂੰ ਮਜ਼ਬੂਤ ਬਣਾਉਣ ਲਈ 2 ਕਾਨੂੰਨਾਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਅਤੇ ਵਿਦੇਸ਼ ‘ਚ ਅੱਤਵਾਦੀ ਮਾਮਲਿਆਂ ਦੀ ਜਾਂਚ ‘ਚ …

WP Facebook Auto Publish Powered By : XYZScripts.com