Home / Punjabi News / ਵਾਹਨਾਂ ਦੀ ਟੱਕਰ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ → Ontario Punjabi News

ਵਾਹਨਾਂ ਦੀ ਟੱਕਰ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ → Ontario Punjabi News




ਡਾਊਨਟਾਊਨ ਵਿਕਟੋਰੀਆ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਵਾਪਰੇ ਭਿਆਨਕ ਹਾਦਸੇ ਵਿੱਚ ਰਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਵਾਸੀ ਬੋਹਾ (Boha) ਦੀ ਮੌਤ ਹੋ ਗਈ।ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿੱਚ ਬੱਤੀਆਂ ’ਤੇ ਰੁਕਿਆ ਹੋਇਆ ਸੀ। ਪੁਲਿਸ ਆਈ.ਆਈ.ਓ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਕਅੱਪ ਚਾਲਕ ਨੂੰ ਕੋਰਟਨੀ ਸਟਰੀਟ ਨੇੜੇ ਡਗਲਸ ਦੇ 900 ਬਲਾਕ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਰਿਪੋਰਟ ਤੋਂ ਬਾਅਦ ਪਤਾ ਲੱਗਾ ਕਿ ਉਹ ਗਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ।ਡਰਾਈਵਰ ਨਾ ਰੁਕਿਆ ਅਤੇ ਫਿਰ ਤੇਜ਼ ਰਫਤਾਰ ਨਾਲ ਬੱਸ ਸਮੇਤ ਹੋਰ ਵਾਹਨਾਂ ਨਾਲ ਟਕਰਾ ਗਿਆ। ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਘਟਨਾ ਕਾਰਨ ਬੇਲੇਵਿਲ ਅਤੇ ਕੋਰਟਨੀ ਗਲੀਆਂ ਵਿਚਕਾਰ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ।






Previous articleWomen’s T20 World Cup : ਨਿਊਜ਼ੀਲੈਂਡ ਪਹਿਲੀ ਵਾਰੀ ਬਣਿਆ ਵਿਸ਼ਵ ਚੈਂਪੀਅਨ



Source link

Check Also

ਸੈੈਣੀਮਾਜਰਾ ਦਾ ਸਰਬਪੱਖੀ ਵਿਕਾਸ ਕਰਾਂਗੇ: ਜੁਝਾਰ

ਚਰਨਜੀਤ ਸਿੰਘ ਚੰਨੀ ਮੁੱਲਾਂਪੁਰ ਗਰੀਬਦਾਸ, 10 ਨਵੰਬਰ ਪਿੰਡ ਸੈਣੀਮਾਜਰਾ ਦੇ ਨਵੇਂ ਸਰਪੰਚ ਜੁਝਾਰ ਸਿੰਘ ਨੇ …