Home / Punjabi News / ਵਕੀਲਾਂ ਵੱਲੋਂ ਕੋਰਟ ਕੰਪਲੈਕਸ ’ਚ ਭੁੱਖ ਹੜਤਾਲ ਸ਼ੁਰੂ

ਵਕੀਲਾਂ ਵੱਲੋਂ ਕੋਰਟ ਕੰਪਲੈਕਸ ’ਚ ਭੁੱਖ ਹੜਤਾਲ ਸ਼ੁਰੂ

ਪੱਤਰ ਪ੍ਰੇਰਕ

ਨੰਗਲ, 26 ਮਈ

ਕੋਰਟ ਕੰਪਲੈਕਸ ਨੰਗਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਸਬੰਧੀ ਅੱਜ ਬਾਰ ਐਸੋਸੀਏਸ਼ਨ ਨੰਗਲ ਦੇ ਸਮੂਹ ਮੈਂਬਰਾਂ ਨੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਹੀਰਾ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਬਾਹਰ ਰੋਸ ਧਰਨਾ ਲਗਾਇਆ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ| ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਹੀਰਾ ਨੇ ਕਿਹਾ ਕਿ ਕੋਰਟ ਕੰਪਲੈਕਸ ਵਿਚ ਵੱਖ-ਵੱਖ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਇਥੇ ਆਉਣ ਵਾਲੇ ਲੋਕਾਂ ਅਤੇ ਕੰਮ ਕਰਨ ਵਾਲੇ ਵਕੀਲ ਭਾਈਚਾਰੇ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਹਾਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਲੜੀਵਾਰ ਭੁੱਖ ਹੜਤਾਲ ‘ਤੇ ਨਵਦੀਪ ਸਿੰਘ ਹੀਰਾ, ਦੀਪਕ ਚੰਦੇਲ, ਅਰੁਣ ਕੌਸ਼ਲ, ਨਰੇਸ਼ ਕੁਮਾਰ ਬਿੱਟੂ, ਅਮਨ ਬਜਾਜ, ਅਤੇ ਕੰਚਨ ਬੈਠੇ| ਇਸ ਮੌਕੇ ਸਮੂਹ ਵਕੀਲ ਭਾਈਚਾਰੇ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਵਿਸ਼ੇ ਵੱਲ ਸਮੇਂ ਰਹਿੰਦੇ ਧਿਆਨ ਦਿੱਤਾ ਜਾਵੇ| ਇਸ ਮੌਕੇ ਤੇ ਆਰ ਆਰ ਕਨੋਜਿਆ, ਸੰਜੇ ਰਾਜਪੂਤ, ਹਰੀਸ਼ ਚੇਤਲ, ਦਿਨੇਸ਼ ਨੱਡਾ, ਪ੍ਰ੍ਰਭਜੋਤ ਆਦਿ ਹਾਜ਼ਰ ਸਨ|


Source link

Check Also

ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ

ਅਹਿਮਦਾਬਾਦ, 22 ਸਤੰਬਰ ਇੱਥੋਂ ਦੀ ਮੈਟਰੋਪੋਲੀਟਨ ਅਦਾਲਤ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ …